ਲਸ਼ਕਰ ਗਾਹ (ਅਫਗਾਨਿਸਤਾਨ): ਅਮਰੀਕੀ ਬਲਾਂ ਨੇ ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿੱਚ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਏ ਅਫਗਾਨਿਸਤਾਨ ਸੁਰੱਖਿਆ ਬਲਾਂ ਦੀ ਮਦਦ ਲਈ ਕਈ ਹਵਾਈ ਹਮਲੇ ਕੀਤੇ।
ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਬੁਲਾਰੇ ਕਰਨਲ ਸੋਨੀ ਲੇਗੇਟ ਨੇ ਕਿਹਾ ਕਿ ਹੇਲਮੰਦ 'ਚ ਤਾਲਿਬਾਨ ਨੇ ਹਾਲਿਆ ਹਮਲੇ ਅਮਰੀਕਾ ਤੇ ਤਾਲਿਬਾਨ ਦੇ ਸਮਝੌਤੇ ਦੇ ਅਨੁਕੁਲ ਨਹੀਂ ਹਨ ਤੇ ਇਹ ਅੰਤਰ- ਅਫਗਾਨ ਸ਼ਾਂਤੀ ਵਾਰਤਾ ਨੂੰ ਕਮਜੋਰ ਕਰਦੇ ਹਨ। ਸਮਝੌਤੇ 'ਤੇ ਫਰਵਰੀ 'ਚ ਦਸਤਖ਼ਤ ਹੋਏ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਹਵਾਈ ਹਮਲੇ ਫਰਵਰੀ 'ਚ ਹੋਏ ਸਮਝੌਤੇ ਦੀ ਉਲੰਘਣਾ ਨਹੀਂ ਕਰਦੇ ਹਨ।
'ਹਿੰਸਕ ਗਤੀਵਿਧੀਆਂ ਨੂੰ ਰੋਕਣ ਦੀ ਜ਼ਰੂਰਤ'
ਲੇਗੇਟ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਕਮਾਂਡਰ ਜਨਰਲ ਸਕਾਟ ਮਿਲਰ ਦੇ ਹਵਾਲੇ ਨਾਲ ਕਿਹਾ ਕਿ ਤਾਲਿਬਾਨ ਨੂੰ ਹੇਲਮੰਦ ਸੂਬੇ ਵਿੱਚ ਆਪਣੀਆਂ ਹਮਲਾਵਰ ਹਰਕਤਾਂ ਨੂੰ ਰੋਕਣ ਅਤੇ ਦੇਸ਼ ਭਰ ਵਿੱਚ ਆਪਣੀਆਂ ਹਿੰਸਕ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਲੋੜ ਹੈ।
ਮੁਕਾਬਲੇ ਦੇ ਬਾਅਦ ਯੂਐਸ ਹਮਲਿਆਂ ਦਾ ਐਲਾਨ
ਉਨ੍ਹਾਂ ਕਿਹਾ ਕਿ ਅਮਰੀਕੀ ਫੌਜਾਂ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਏ ਅਫ਼ਗਾਨ ਰਾਸ਼ਟਰੀ ਸੁਰੱਖਿਆ ਬਲਾਂ ਨੂੰ ਮਦਦ ਦਿੰਦੇ ਰਹਿਣਗੇ। ਯੂਐਸ ਦੇ ਹਮਲਿਆਂ ਦਾ ਐਲਾਨ ਸੋਮਵਾਰ ਨੂੰ ਮੁੱਠਭੇੜ ਤੋਂ ਬਾਅਦ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਅਤੇ ਆਲੇ ਦੁਆਲੇ ਹੋਇਆ ਸੀ।