ਇਟਲੀ: ਕੈਥੋਲਿਕ ਚਰਚ ਦੇ ਮੁਖੀ ਪੋਪ ਫ੍ਰਾਂਸਿਸ ਨੇ ਇੱਕ ਬਿਕਨੀ ਮਾਡਲ ਨਤਾਲੀਆ ਗੈਰੀਬੋਟੋ ਦੀ ਤਸਵੀਰ ਨੂੰ ਲਾਈਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੋਪ ਚਰਚਾ ਵਿੱਚ ਬਣੇ ਹੋਏ ਹਨ। ਤਸਵੀਰ ਲਾਈਕ ਕਰਨ ਦੀ ਘਟਨਾ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਉਂਟ ਤੋਂ ਹੋਈ ਹੈ।
ਬਾਰਸਟੂਲ ਸਪੋਰਟਸ ਨਾਂਅ ਦੇ ਸੋਸ਼ਲ ਮੀਡੀਆ ਯੂਜਰ ਨੇ ਪੋਪ ਫ੍ਰਾਂਸਿਸ ਦੀ ਇਸ ਆਨਲਾਈਨ ਹਰਕਤ ਨੂੰ ਨਾ ਸਿਰਫ਼ ਫੜਿਆ ਸਗੋਂ ਆਪਣੀ ਸਕ੍ਰੀਨ ਰਿਕਾਰਡਿੰਗ ਵੀ ਸ਼ੇਅਰ ਕੀਤੀ। ਸਕ੍ਰੀਨ ਰਿਕਾਰਡਿੰਗ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਫ੍ਰਾਂਸਿਸਕਸ ਨੇ ਬਿਕਨੀ ਮਾਡਲ ਨਤਾਲਿਆ ਗੈਰੀਬੋਟੋ ਦੀ ਤਸਵੀਰ ਲਾਈਕ ਕੀਤੀ ਹੈ।
ਜਿਸ ਤਸਵੀਰ ਨੂੰ ਪੋਪ ਫ੍ਰਾਂਸਿਸ ਨੇ ਲਾਈਕ ਕੀਤਾ ਹੈ ਉਸ ਵਿੱਚ ਨਤਾਲਿਆ ਨੇ ਡਰੈੱਸ ਪਾਈ ਹੋਈ ਹੈ। ਇਸ ਡਰੈੱਸ ਵਿੱਚ ਉਹ ਕਿਸੇ ਕੈਥੋਲਿਕ ਸਕੂਲ ਦੀ ਕੁੜੀ ਲੱਗ ਰਹੀ ਹੈ।
ਜਦੋਂ ਨਤਾਲਿਆ ਤੋਂ ਪੋਪ ਫ੍ਰਾਂਸਿਸ ਵੱਲੋਂ ਉਨ੍ਹਾਂ ਦੀ ਤਸਵੀਰ ਨੂੰ ਲਾਈਕ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਖੁਸ਼ ਹੁੰਦੇ ਹੋਏ, ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ, 'ਮੈਂ ਹੁਣ ਘੱਟੋ-ਘੱਟ ਸਵਰਗ ਤਾਂ ਜਾ ਰਹੀ ਹਾਂ।'