ਕਾਬੂਲ: ਤਾਲੀਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਅਮਰੀਕੀ ਦੀ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰੂਸ ਨੇ ਅਮਰੀਕੀ ਸੈਨਿਕਾਂ ਨੂੰ ਮਾਰਨ ਲਈ ਤਾਲਿਬਾਨ ਦਾ ਸਹਾਰਾ ਲਿਆ ਸੀ।
ਨਿਊਯਾਰਕ ਟਾਈਮਜ਼ ਨੇ ਸ਼ੁੱਕਰਵਾਰ ਨੂੰ ਇੱਕ ਲੇਖ ਪ੍ਰਕਾਸ਼ਤ ਕੀਤਾ ਜਿਸ 'ਚ ਉਨ੍ਹਾਂ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੰਪ ਨੂੰ ਇੱਕ ਖੁਫੀਆ ਰਿਪੋਰਟ ਦਿੱਤੀ ਗਈ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਮਾਸਕੋ ਅਫ਼ਗਾਨਿਸਤਾਨ 'ਚ ਤਾਲਿਬਾਨ ਨੂੰ ਅਮਰੀਕੀ ਸੈਨਿਕ ਮਾਰਨ ਲਈ ਇਨਾਮ ਦੇ ਸਕਦਾ ਹੈ। ਐਨਆਈਟੀ ਨੇ ਕਿਹਾ ਕਿ ਟਰੰਪ ਅਜੇ ਤੱਕ ਰਿਪੋਰਟ 'ਤੇ ਕਾਰਵਾਈ ਕਰਨ 'ਚ ਅਸਫਲ ਰਹੇ ਹਨ।
ਮੁਜਾਹਿਦ ਨੇ ਕਿਹਾ ਕਿ ਸਾਰੇ ਹਥਿਆਰ ਤੇ ਉਪਕਰਨ ਦੇਸ਼ 'ਚ ਪਹਿਲਾਂ ਹੀ ਮੌਜੂਦ ਸਨ। ਬੁਲਾਰੇ ਨੇ ਦੱਸਿਆ ਕਿ ਤਾਲਿਬਾਨ ਦੀ ਗਤੀਵਿਧਿਆਂ ਕਿਸੇ ਵੀ ਖੁਫੀਆ ਅੰਗ ਜਾਂ ਵਿਦੇਸ਼ ਨਾਲ ਸਬੰਧਿਤ ਨਹੀਂ ਹੈ।
ਮੁਜਾਹਿਦ ਨੇ ਅਫ਼ਗਾਨਿਸਤਾਨ 'ਚ ਵਿਆਪਕ ਸ਼ਾਂਤੀ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਕਿਹਾ ਕਿ ਤਾਲਿਬਾਨ ਅਮਰੀਕਾ ਦੇ ਨਾਲ ਕੀਤੇ ਸਮਝੋਤੇ ਲਈ ਵਚਨਬੱਧ ਸੀ। ਦੱਸ ਦੇਈਏ ਕਿ ਫਰਵਰੀ ਵਿੱਚ, ਲਗਭਗ ਦੋ ਦਹਾਕਿਆਂ ਦੇ ਹਥਿਆਰਬੰਦ ਟਕਰਾਅ ਅਤੇ ਅੱਤਵਾਦ ਦੇ ਬਾਅਦ, ਅਮਰੀਕਾ ਅਤੇ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸੁਲ੍ਹਾ ਪ੍ਰਕਿਰਿਆ ਸ਼ੁਰੂ ਕਰਨ ਲਈ ਕਈ ਦੌਰਾਂ ਦੀ ਗੱਲਬਾਤ ਤੋਂ ਬਾਅਦ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।
ਪਿਛਲੇ ਹਫ਼ਤੇ, ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜ਼ਲਮੈ ਖ਼ਲੀਲਜਾਦ ਨੇ ਕਿਹਾ ਸੀ ਕਿ ਕਾਬੁਲ ਤੇ ਤਾਲਿਬਾਨ ਨੇ ਕੈਦੀਆਂ ਦੀ ਇੱਕ ਮਹੱਤਵਪੂਰਨ ਅਦਾਨ ਪ੍ਰਦਾਨ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ:ਬਰਤਾਨੀਆਂ ਦੇ 73 ਸਾਲਾ 'ਸਕਿਪਿੰਗ ਸਿੱਖ' ਨੂੰ ਕੀਤਾ ਗਿਆ ਸਨਮਾਨਿਤ