ਬੀਜਿੰਗ: ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ (Chinese Foreign Minister Wang Yi) ਅਤੇ ਉਸ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ(Shah Mehmood Qureshi) ਨੇ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਅਤੇ ਪਾਕਿਸਤਾਨ ਵਿੱਚ ਨੌਂ ਚੀਨੀ ਇੰਜੀਨੀਅਰ ਹੋਣ 'ਤੇ ਅੱਤਵਾਦੀ ਹਮਲੇ ਵਿੱਚ ਹੋਈ ਮੌਤ ਦੀ ਘਟਨਾ ਦੀ ਸਾਂਝੀ ਜਾਂਚ ਕਰਵਾਉਣ ਲਈ ਅਤੇ ਕਸ਼ਮੀਰ ਮੁੱਦੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ।
ਗੱਲਬਾਤ ਦੇ ਅਖੀਰ ਵਿੱਚ ਜਾਰੀ ਕੀਤੇ ਇੱਕ ਸੰਯੁਕਤ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇੱਕ ਸ਼ਾਂਤੀਪੂਰਨ, ਸਥਿਰ, ਸਹਿਕਾਰੀ ਅਤੇ ਖੁਸ਼ਹਾਲ ਦੱਖਣੀ ਏਸ਼ੀਆ ਸਾਰੇ ਦੇਸ਼ਾਂ ਦੇ ਸਾਂਝੇ ਹਿੱਤ ਵਿੱਚ ਹੈ। ਕੁਰੈਸ਼ੀ ਦੇ ਵਫ਼ਦ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਵੀ ਸ਼ਾਮਲ ਸਨ। ਜਿਨ੍ਹਾਂ ਨੇ ਚੇਂਗਦੁ ਵਿੱਚ ਵਾਂਗ ਨਾਲ ਗੱਲਬਾਤ ਵਿੱਚ ਕਸ਼ਮੀਰ ਮੁੱਦਾ ਵੀ ਉਠਾਇਆ ਸੀ।
ਕੁਰੈਸ਼ੀ ਨੇ ਟਵੀਟ ਕੀਤਾ, 'ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਦੱਖਣੀ ਏਸ਼ੀਆ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਕਸ਼ਮੀਰ ਲਈ ਚੀਨ ਦੇ ਅਟੱਲ ਸਮਰਥਨ ਦੀ ਸ਼ਲਾਘਾ ਕੀਤੀ। ਇਹ ਦੁਹਰਾਇਆ ਕਿ ਵਿਵਾਦ ਸੰਯੁਕਤ ਰਾਸ਼ਟਰ ਦੇ ਨਿਯਮਾਂ, ਸੰਬੰਧਤ ਸੁਰੱਖਿਆ ਪਰਿਸ਼ਦ ਦੇ ਮਤੇ ਅਤੇ ਇਕਪਾਸੜ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਦੁਵੱਲੇ ਸਮਝੌਤੇ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।'
ਇਹ ਵੀ ਪੜ੍ਹੋ:ਜਾਣੋ, ਕੁਆਰੰਟੀਨ ਸੈਂਟਰ ਚੋਂ ਨੌਜਵਾਨ ਕਿਸ ਤਰੀਕੇ ਨਾਲ ਭੱਜਿਆ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਚੀਨੀ ਪੱਖ ਨੇ ਦੁਹਰਾਇਆ ਹੈ ਕਿ ਕਸ਼ਮੀਰ ਮੁੱਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਤਿਹਾਸਕ ਤੌਰ ‘ਤੇ ਵਿਵਾਦਿਤ ਚੱਲਦਾ ਆ ਰਿਹਾ ਹੈ ਅਤੇ ਇਸਦਾ ਸੰਯੁਕਤ ਰਾਸ਼ਟਰ ਦੇ ਨਿਯਮਾਂ, ਸਬੰਧਤ ਸੁਰੱਖਿਆ ਪਰਿਸ਼ਦ ਦੇ ਮਤੇ ਅਤੇ ਦੁਵੱਲੇ ਸਮਝੌਤਿਆਂ ਰਾਹੀਂ ਸ਼ਾਂਤੀ ਅਤੇ ਯੋਗ ਢੰਗ ਨਾਲ ਹੱਲ ਲੱਭਿਆ ਜਾਣਾ ਚਾਹੀਦਾ ਹੈ। ਚੀਨ ਕਿਸੇ ਇਕਪਾਸੜ ਕਾਰਵਾਈ ਦਾ ਵਿਰੋਧ ਕਰਦਾ ਹੈ ਜੋ ਸਥਿਤੀ ਨੂੰ ਗੁੰਝਲਦਾਰ ਬਣਾਉਂਦਾ ਹੈ।' ਇਹ ਵਰਣਨਯੋਗ ਹੈ ਕਿ ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਰਹੇਗਾ।
ਇਹ ਵੀ ਪੜ੍ਹੋ:ਵਾਇਰਲ ਵੀਡੀਓ:'ਹਾਜਮੂਲਾ' ਖਾਣ 'ਤੇ ਅਮੇਰੀਕਨਾਂ ਨੇ ਕਿਸ ਤਰ੍ਹਾਂ ਦੀ ਕੀਤੀ ਪ੍ਰਤੀਕ੍ਰਿਆ