ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਜਲ ਸੈਨਾ ਨੂੰ ਵੀ ਤਿਆਰ ਰਹਿਣ ਦੇ ਹੁਕਮ ਦਿੱਤੇ ਸਨ। ਇਸ ਵਿੱਚ ਪ੍ਰਮਾਣੂ ਅਤੇ ਰਵਾਇਤੀ ਪਣਡੁੱਬੀਆਂ ਦੇ ਬੇੜੇ ਤਾਇਨਾਤ ਕਰਨਾ ਵੀ ਸ਼ਾਮਲ ਸੀ। ਪਾਕਿ ਦੀ ਜਲ-ਸੀਮਾ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਪਣਡੁੱਬੀਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਸਮੁੰਦਰ ਵਿੱਚ ਭਾਰਤੀ ਜਲ ਸੈਨਾ ਦੇ ਬੇੜੇ ਦੀ ਤਾਇਨਾਤੀ ਨੂੰ ਲੈ ਕੇ ਪਾਕਿਸਤਾਨ ਨੂੰ ਡਰ ਲੱਗਣ ਲੱਗ ਗਿਆ ਸੀ। ਉਸ ਨੂੰ ਡਰ ਸੀ ਕਿ ਭਾਰਤ ਬਦਲਾ ਲੈਣ ਲਈ ਸਮੁੰਦਰ ਵਿੱਚ ਵੀ ਹਮਲਾ ਕਰ ਸਕਦਾ ਹੈ। ਇਸ ਲਈ ਤੱਟ-ਰੱਖਿਅਕ ਬਲਾਂ ਦੀ ਮਦਦ ਲਈ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਆਪਣੀ ਸਭ ਤੋਂ ਐਡਵਾਂਸ ਪਣ-ਡੁੱਬੀ ਵਿੱਚੋਂ ਇੱਕ ਅਗੋਸਤਾ ਕਲਾਸ ਪਣ-ਡੁੱਬੀ PNS ਸਾਦ ਨੂੰ ਬਾਲਾਕੋਟ ਹਮਲੇ ਤੋਂ ਬਾਅਦ ਆਪਣੀ ਜਗ੍ਹਾ ਤੋਂ ਹਟਾ ਲਿਆ ਸੀ।
ਜਾਣਕਾਰੀ ਮੁਤਾਬਕ ਦਸਿਆ ਕਿ ਇੱਕ ਸੀਮਿਤ ਸਮੇਂ ਵਿੱਚ PNS ਸਾਦ ਜਿਥੇ ਵੀ ਸਕਦੀ ਸੀ, ਉਨ੍ਹਾਂ ਸਾਰੇ ਇਲਾਕਿਆਂ ਵਿੱਚ ਭਾਰਤੀ ਜਲ ਸੈਨਾ ਨੇ ਤਲਾਸ਼ੀ ਲਈ ਸੀ। ਭਾਰਤੀ ਜਲ ਸੈਨਾ ਨੇ P-81s ਦੀ ਮਦਦ ਤੋਂ ਗੁਜਰਾਤ, ਮਹਾਂਰਾਸ਼ਟਰ ਅਤੇ ਹੋਰ ਤੱਟੀ ਇਲਾਕਿਆਂ ਵਿੱਚ PNS ਸਾਦ ਦੀ ਤਲਾਸ਼ ਕੀਤੀ ਸੀ।
21 ਦਿਨਾਂ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਭਾਰਤੀ ਜਲ-ਸੈਨਾ ਨੇ PNS ਸਾਦ ਨੂੰ ਪਾਕਿਸਤਾਨ ਦੇ ਪੱਛਮੀ ਇਲਾਕਿਆਂ ਵਿੱਚ ਪਾਇਆ। ਇਸ ਨੂੰ ਇਥੇ ਲੁਕਾਉਣ ਲਈ ਭੇਜਿਆ ਗਿਆ ਸੀ। ਇਸ ਦਾ ਮਕਸਦ ਦੁਸ਼ਮਣੀ ਵਿਸਥਾਰ ਮਾਮਲੇ ਵਿੱਚ ਇੱਕ ਗੁਪਤ ਸ਼ਕਤੀ ਨੂੰ ਯਕੀਨੀ ਬਣਾਉਣਾ ਸੀ।
ਬਾਲਾਕੋਟ ਦੇ ਸਮੇਂ ਜਾਰੀ ਤਨਾਅ ਦੇ ਸਮੇਂ ਭਾਰਤੀ ਨੈਵੀ ਦੇ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਕਿਹਾ ਸੀ 'ਤਿੰਨਾਂ ਖੇਤਰਾਂ ਵਿੱਚ ਭਾਰਤ ਦੀ ਉੱਤਮਤਾ ਕਾਰਨ ਪਾਕਿਸਤਾਨ ਮਾਕਰਨ ਕੋਸਟ ਵਿੱਚ ਤਾਇਨਾਤ ਨੂੰ ਲੈ ਮਜ਼ਬੂਰ ਹੋਇਆ ਸੀ।' ਇਸ ਕਾਰਨ ਉਹ ਖੁੱਲ੍ਹੇ ਸਮੁੰਦਰ ਵਿੱਚ ਨਹੀਂ ਆ ਸਕਿਆ।
ਦੱਸ ਦਈਏ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਆਤਮਘਾਤ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 40 ਜਵਾਨ ਸ਼ਹੀਦ ਹੋਏ ਸੀ।
ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਵਿੱਚ ਫ਼ੌਜੀ ਕਾਰਵਾਈ ਕਰ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।