ETV Bharat / entertainment

ਗਾਇਕ ਸ਼੍ਰੀ ਬਰਾੜ ਨੇ ਕੀਤਾ ਨਵੇਂ ਗੀਤ ਦਾ ਐਲਾਨ, ਅੱਜ ਹੋਏਗਾ ਰਿਲੀਜ਼ - SHREE BRAR

ਹਾਲ ਹੀ ਵਿੱਚ ਗਾਇਕ ਸ਼੍ਰੀ ਬਰਾੜ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਗੀਤ ਅੱਜ ਰਿਲੀਜ਼ ਹੋ ਜਾਵੇਗਾ।

ਗਾਇਕ ਸ਼੍ਰੀ ਬਰਾੜ
ਗਾਇਕ ਸ਼੍ਰੀ ਬਰਾੜ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 20, 2025, 11:28 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਅਤੇ ਮੋਹਰੀ ਕਤਾਰ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਸ਼੍ਰੀ ਬਰਾੜ, ਜੋ ਅਪਣਾ ਨਵਾਂ ਗਾਣਾ 'ਵਨਸ ਅਪਾਨ ਏ ਟਾਈਮ ਇਨ ਕਰਾਚੀ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਗਾਇਕੀ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾਉਣ ਜਾ ਰਹੇ ਅਤੇ ਜਲਦ ਸਾਹਮਣੇ ਆਉਣ ਜਾ ਰਹੇ ਇਸ ਗਾਣੇ ਦਾ ਟੀਜ਼ਰ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕਰ ਦਿੱਤਾ ਗਿਆ, ਜਿਸ ਨੂੰ ਚਾਰੇ-ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਸ਼੍ਰੀ ਫਿਲਮਜ਼' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਸੰਗੀਤ ਡੀਜੇ ਫਲੋਅ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਸ਼ਾਨਦਾਰ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਨੂੰ ਵੀ ਸ਼੍ਰੀ ਬਰਾੜ ਦੁਆਰਾ ਖੁਦ ਅੰਜ਼ਾਮ ਦਿੱਤਾ ਗਿਆ ਹੈ।

20 ਜਨਵਰੀ ਨੂੰ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਜੁੜੀ ਇੱਕ ਥੀਮ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ ਫਿਲਮੀ ਸਕੇਲ ਅਨੁਸਾਰ ਵਜ਼ੂਦ ਵਿੱਚ ਲਿਆਂਦਾ ਗਿਆ ਹੈ।

ਕੌਣ ਹੈ ਸ਼੍ਰੀ ਬਰਾੜ

ਸ਼੍ਰੀ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਸਿਲਵਾਲਾ ਖੁਰਦ ਦੇ ਰਹਿਣ ਵਾਲੇ ਹਨ। ਸ਼੍ਰੀ ਬਰਾੜ ਇੱਕ ਗਾਇਕ ਅਤੇ ਗੀਤਕਾਰ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਕੰਮ ਕਰਦੇ ਹਨ। ਸ਼੍ਰੀ ਬਰਾੜ ਨੂੰ 8ਵੀਂ ਜਮਾਤ ਤੋਂ ਹੀ ਲਿਖਣ ਦਾ ਸ਼ੌਕ ਸੀ। ਉਸ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 'ਪਟਿਆਲਾ ਦੇ ਪ੍ਰਿੰਸ', 'ਚੰਨ ਇਸ਼ਕ ਦਾ', 'ਪੰਜਾਬ ਤੋਂ ਕੈਨੇਡਾ', 'ਸਵੈਗੀ ਜੱਟ ਬਨਾਮ ਕਬੂਤਰੀ' ਵਰਗੇ ਗੀਤਾਂ ਨਾਲ ਕੀਤੀ। 2018 ਵਿੱਚ ਉਹ 'ਕੋਈ ਨਾ' ਗੀਤ ਦੇ ਨਾਲ ਸਾਹਮਣੇ ਆਇਆ, ਜੋ ਬਹੁਤ ਹਿੱਟ ਰਿਹਾ। 2018 ਵਿੱਚ ਸ਼੍ਰੀ ਨੇ ਪ੍ਰਸਿੱਧ ਪੰਜਾਬੀ ਗਾਇਕ ਜਿਵੇਂ ਕਿ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਕਰਨ ਔਜਲਾ, ਮਨਕੀਰਤ ਔਲਖ, ਸ਼ੈਰੀ ਮਾਨ ਅਤੇ ਹੋਰ ਬਹੁਤ ਸਾਰੇ ਗੀਤ ਲਿਖੇ। ਹਾਲਾਂਕਿ ਗਾਇਕ ਦੇ ਕਈ ਗੀਤ ਵਿਵਾਦਾਂ ਦਾ ਸਾਹਮਣਾ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.