ਚੰਡੀਗੜ੍ਹ: ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈ ਬਹੁ-ਚਰਚਿਤ ਹਿੰਦੀ ਫਿਲਮ 'ਐਨੀਮਲ' ਨਾਲ ਸੰਗੀਤਕ ਖੇਤਰ ਵਿੱਚ ਇੱਕ ਚਰਚਿਤ ਨਾਂਅ ਬਣ ਉਭਰੇ ਹਨ ਪੰਜਾਬੀ ਗਾਇਕ ਭੁਪਿੰਦਰ ਬੱਬਲ, ਜੋ ਅਪਣਾ ਇੱਕ ਹੋਰ ਨਵਾਂ ਗਾਣਾ 'ਚੇਜ਼ਿੰਗ ਸਟੋਰਮਰਾਈਡਰ' ਅਪਣੇ ਚਾਹੁੰਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲਿਨ ਫਰਨਾਂਡਿਜ਼ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਟੀ-ਸੀਰੀਜ਼ ਦੇ ਸੰਗੀਤਕ ਲੇਬਲ ਅਧੀਨ ਅਤੇ ਗੁਲਸ਼ਨ ਕੁਮਾਰ ਦੁਆਰਾ ਪੇਸ਼ ਕੀਤੇ ਜਾ ਰਹੇ ਉਕਤ ਸ਼ਾਨਦਾਰ ਗਾਣੇ ਦਾ ਸੰਗੀਤ ਮੰਨਣ ਭਾਰਦਵਜ ਅਤੇ ਅਮ੍ਰਿਤਾ ਸੈਨ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਸੰਗੀਤ ਨਿਰਮਾਤਾ ਅੰਮ੍ਰਿਤਾ ਸੈਨ ਦੁਆਰਾ ਵੱਡੇ ਪੱਧਰ ਉੱਪਰ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦੇ ਬੋਲ ਅੰਮ੍ਰਿਤ ਮਾਨ, ਅੰਮ੍ਰਿਤਾ ਸੈਨ ਅਤੇ ਰੌਬਿਨ ਗੁਰੂਬਰੀਤ ਨੇ ਰਚੇ ਹਨ।
ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਨੇਮਾ ਅਤੇ ਸੰਗੀਤ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣ ਬਣੇ ਇਸ ਗਾਣੇ ਸੰਬੰਧਤ ਸੰਗੀਤਕ ਵੀਡੀਓ ਲਈ ਪਹਿਲੀ ਵਾਰ ਇਕੱਠਿਆਂ ਕਲੋਬ੍ਰੇਸ਼ਨ ਕਰਦੇ ਨਜ਼ਰੀ ਪੈਣਗੇ, ਜਿੰਨ੍ਹਾਂ ਦੋਹਾਂ ਦਾ ਖਾਸ ਅਤੇ ਵਿਲੱਖਣਤਾ ਭਰਪੂਰ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।
ਗ੍ਰੈਂਡ ਸੰਗੀਤ ਸੰਯੋਜਨ ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਸੰਬੰਧਤ ਸੰਗੀਤਕ ਵੀਡੀਓ ਦੀ ਨਿਰਦੇਸ਼ਨਾਂ ਯੁੱਗ ਚੰਦਰਿਕ ਅਤੇ ਸੰਦੀਪ ਵੱਲੋਂ ਅੰਜ਼ਾਮ ਦਿੱਤੀ ਗਈ ਹੈ। ਹਿੰਦੀ ਸਿਨੇਮਾ ਸਟਾਰ ਸੰਜੇ ਦੱਤ ਦੀ ਕਲੋਬ੍ਰੇਸ਼ਨ ਅਧੀਨ ਬੀਤੇ ਦਿਨੀਂ ਜਾਰੀ ਕੀਤੇ ਅਪਣੇ ਗਾਣੇ ਪਾਵਰ ਹਾਊਸ ਨੂੰ ਲੈ ਕੇ ਵੀ ਖਾਸੀ ਚਰਚਾ ਬਟੋਰ ਚੁੱਕੇ ਹਨ ਗਾਇਕ ਭੁਪਿੰਦਰ ਬੱਬਲ, ਜਿੰਨ੍ਹਾਂ ਦਾ ਬੈਕ-ਟੂ-ਬੈਕ ਸਾਹਮਣੇ ਆ ਰਿਹਾ ਇਹ ਤੀਜਾ ਅਜਿਹਾ ਫਿਲਮੀ ਅਤੇ ਗੈਰ ਫਿਲਮੀ ਟ੍ਰੈਕ ਹੋਵੇਗਾ, ਜਿੰਨ੍ਹਾਂ ਵਿੱਚ ਬਾਲੀਵੁੱਡ ਦੇ ਉੱਚ-ਕੋਟੀ ਸਟਾਰਜ ਦੁਆਰਾ ਅਪਣੀ ਮੌਜ਼ੂਦਗੀ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ: