ਪੇਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਵਿੱਚ ਲੋਕਾਂ ਨੇ ਬੀਤੇ ਕੱਲ੍ਹ ਹੋਲੀ ਮਨਾਈ। ਖ਼ੁਸ਼ਕਿਸਮਤੀ ਨਾਲ ਸ਼ਨਿਚਰਵਾਰ ਤੋਂ ਹੀ ਬਸੰਤ ਰੁੱਤ ਦੀ ਸ਼ੁਰੂਆਤ ਵੀ ਹੋ ਗਈ ਹੈ। ਓਕਾਫ਼, ਹੱਜ, ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਇਸ ਹੋਲੀ ਦੇ ਤਿਉਹਾਰ ਦੀ ਮੇਜ਼ਬਾਨੀ ਕੀਤੀ। ਘੱਟ ਗਿਣਤੀ ਹਿੰਦੂ ਭਾਈਚਾਰੇਦੇ ਲਗਭਗ 600 ਲੋਕ ਨਿਸ਼ਤਾਰ ਸਭਾਗਾਰ ਪਹੁੰਚੇ ਅਤੇ ਰੰਗਾਂ ਦੇ ਤਿਉਹਾਰ ਦੇ ਜਸ਼ਨ ਮਨਾਇਆ।
ਸਾਰਾ ਦਿਨ ਚੱਲੇ ਜਸ਼ਨ ਵਿੱਚ ਹਿੰਦੂ ਭਾਈਚਾਰੇ ਨੇ ਆਰਤੀ ਕੀਤੀ ਅਤੇ ਦੇਸ਼ ਦੀ ਤਰੱਕੀ ਲਈ ਪ੍ਰਾਥਨਾ ਵੀ ਕੀਤੀ। ਪੰਜਾਬੀ ਕਪੜੇ ਪਾ ਕੇ ਨੌਜਵਾਨਾਂ ਨੇ ਭੰਗੜਾ ਵੀ ਪਾਇਆ। ਮੁੱਖ ਮਹਿਮਾਨ ਸਿਹਤ ਮੰਤਰੀ ਡਾ.ਹਿਸ਼ਾਮ ਇਨਾਮ ਉਲਾਹ ਖ਼ਾਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਪੂਰੇ ਉਤਸ਼ਾਹ ਦੇ ਨਾਲ ਬਸੰਤ ਰੁੱਤ ਦੀ ਸ਼ੁਰੂਆਤ ਦਾ ਜਸ਼ਨ ਮਨਾਇਆ।