ਹੈਦਰਾਬਾਦ: ਸ਼ੋਸਲ ਮੀਡਿਆ ਦੇ ਕਰੇਜ਼ ਨੇ ਅੱਜ ਦੀ ਨਵੀਂ ਪੀੜੀ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ, ਸ਼ਾਇਦ ਹੀ ਕੋਈ ਬੱਚਾ ਜਾਂ ਵਿਅਕਤੀ ਹੋਵੇ, ਜਿਸ ਨੂੰ ਸ਼ੋਸਲ ਮੀਡਿਆ 'ਤੇ ਵੀਡਿਓ ਜਾਂ ਫੋਟੋ ਪਾਉਣ ਦਾ ਕਰੇਜ਼ ਨਾ ਹੋਵੇ। ਭਾਰਤ ਵਿੱਚ ਵੀ ਕੁੱਝ ਸਮੇਂ ਪਹਿਲਾ ਸ਼ੋਸਲ ਮੀਡਿਆ ਦੀ ਐਪ ਟਿੱਕ ਟਾਕ 'ਤੇ ਪਾਬੰਦੀ ਲਗਾਈ ਗਈ ਸੀ, ਕਿਉਂਕਿ ਉਹ ਚੀਨ ਤੋਂ ਬਣਿਆ ਸੀ ਤੇ ਦੇਸ਼ ਦੀ ਸੁਰੱਖਿਆ ਨੂੰ ਢਾਹ ਲੱਗਦੀ ਸੀ।
ਅਜਿਹਾ ਹੀ ਖ਼ਬਰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਆ ਰਹੀ ਹੈ, ਜਿੱਥੇ ਕਿ ਉਥੋਂ ਦੀ ਪੁਲਿਸ ਵਿਭਾਗ ਨੇ ਡਿਊਟੀ ਦੌਰਾਨ ਟਿਕ ਟਾਕ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾਂ ਪੁਲਿਸ ਵਿਭਾਗ ਨੇ ਸਖਤ ਹਦਾਇਤ ਦਿੰਦਿਆ ਕਿਹਾ ਕਿ ਜੇਕਰ ਸ਼ੋਸਲ ਮੀਡਿਆ ਦੇ ਐਪ ਟਿਕ ਟਾਕ ਤੇ ਜੇਕਰ ਕੋਈ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ 'ਤੇ ਸ਼ਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾਂ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਇਸ ਤਰ੍ਹਾਂ ਵੀਡੀਓ ਵਾਇਰਲ ਹੋਣ ਨਾਲ ਪੁਲਿਸ ਦੀ ਨਕਾਰਾਤਮਕ ਤਸਵੀਰ ਬਣਦੀ ਹੈ।
ਇਹ ਵੀ ਪੜੋ:- ਕਰਨਾਟਕ ਹਿਜਾਬ ਵਿਵਾਦ: ਹਾਈ ਕੋਰਟ ਨੇ ਕਿਹਾ ਮੀਡੀਆ ਸੰਜਮ ਵਰਤੇ, ਅਗਲੀ ਸੁਣਵਾਈ ਸੋਮਵਾਰ ਨੂੰ