ਨਵੀਂ ਦਿੱਲੀ: ਅੰਡਰਵਰਲਡ ਡੋਨ ਦਾਊਦ ਇਬਰਾਹਿਮ ਦੇ ਉਥੇ ਮੌਜੂਦ ਹੋਣ ਵਾਲੇ ਇਕਬਾਲੀਆ ਬਿਆਨ ਤੋਂ ਬਾਅਦ ਪਾਕਿਸਤਾਨ ਇੱਕ ਵਾਰ ਮੁੜ ਪਲਟ ਗਿਆ ਹੈ। ਦਰਅਸਲ, ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਦਾਊਦ ਇਬਰਾਹਿਮ ਨੂੰ ਪਨਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਪਾਕਿਸਤਾਨੀ ਧਰਤੀ 'ਤੇ ਸੂਚੀਬੱਧ ਲੋਕਾਂ ਦੀ ਮੌਜੂਦਗੀ ਨਾਲ ਸਬੰਧਤ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਗੁੰਮਰਾਹ ਕਰਨ ਵਾਲੀਆਂ ਅਤੇ ਬੇਬੁਨਿਆਦ ਹਨ।
-
Foreign Office rejects Indian media reports about presence of certain listed individuals in Pakistan 🇵🇰@ForeignOfficePk https://t.co/FJnYiWBtUd
— Radio Pakistan (@RadioPakistan) August 23, 2020 " class="align-text-top noRightClick twitterSection" data="
">Foreign Office rejects Indian media reports about presence of certain listed individuals in Pakistan 🇵🇰@ForeignOfficePk https://t.co/FJnYiWBtUd
— Radio Pakistan (@RadioPakistan) August 23, 2020Foreign Office rejects Indian media reports about presence of certain listed individuals in Pakistan 🇵🇰@ForeignOfficePk https://t.co/FJnYiWBtUd
— Radio Pakistan (@RadioPakistan) August 23, 2020
ਦੱਸ ਦਈਏ ਕਿ ਅੰਤਰਰਾਸ਼ਟਰੀ ਅੱਤਵਾਦੀ ਫੰਡਾਂ ਦੀ ਨਿਗਰਾਨੀ ਕਰਨ ਵਾਲੀ ਇੱਕ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਕਾਲੀ ਸੂਚੀ ਤੋਂ ਬਚਣ ਲਈ ਪਾਕਿਸਤਾਨ ਨੇ ਕੁਝ ਵਿਅਕਤੀਆਂ ਅਤੇ ਸੰਗਠਨਾਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
ਪਾਕਿਸਤਾਨ ਦੀ ਧਰਤੀ 'ਤੇ ਦਾਊਦ ਇਬਰਾਹਿਮ
ਇਸ ਦੌਰਾਨ ਉਸ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਉੱਤੇ ਸਖ਼ਤ ਵਿੱਤੀ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿੱਚ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਸਣੇ ਕਈ ਸ਼ਾਮਲ ਹਨ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਦਾਊਦ ਇਬਰਾਹਿਮ ਪਾਕਿਸਤਾਨ ਦੀ ਧਰਤੀ 'ਤੇ ਹੈ।
ਆਪਣੀ ਗੱਲ ਤੋਂ ਮੁੜ ਮੁਕਰਿਆ ਪਾਕਿਸਤਾਨ
ਹਾਲਾਂਕਿ, 24 ਘੰਟਿਆਂ ਤੋਂ ਪਹਿਲਾਂ ਹੀ ਪਾਕਿਸਤਾਨ ਆਪਣੀ ਕਹੀ ਗੱਲ ਤੋਂ ਮੁਕਰ ਗਿਆ ਹੈ। ਰੇਡੀਓ ਪਾਕਿਸਤਾਨ ਨੇ ਕਿਹਾ ਕਿ 'ਵਿਦੇਸ਼ ਮੰਤਰਾਲੇ (ਪਾਕਿਸਤਾਨ) ਨੇ ਭਾਰਤੀ ਮੀਡੀਆ ਵੱਲੋਂ ਕੀਤੇ ਗਏ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਕਾਨੂੰਨੀ ਰੈਗੂਲੇਟਰੀ ਆਦੇਸ਼ਾਂ ਵਿੱਚ ਦਰਜ ਜਾਣਕਾਰੀ ਦੇ ਅਧਾਰ 'ਤੇ ਆਪਣੇ ਖੇਤਰ ਵਿੱਚ ਕੁਝ ਸੂਚੀਬੱਧ ਬੰਦਿਆਂ ਦੀ ਮੌਜੂਦਗੀ ਨੂੰ ਸਵੀਕਾਰ ਕਰ ਰਿਹਾ ਹੈ।'
ਸੀਰੀਅਲ ਬੰਬ ਧਮਾਕਿਆਂ ਦਾ ਮਾਸਟਰ ਮਾਈਂਡ
ਦਾਊਦ 1993 ਦੇ ਮੁੰਬਈ ਧਮਾਕਿਆਂ ਦਾ ਮਾਸਟਰਮਾਈਂਡ ਸੀ। ਮੁੰਬਈ ਧਮਾਕਿਆਂ ਵਿੱਚ 257 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਲਗਭਗ 1400 ਲੋਕ ਜ਼ਖ਼ਮੀ ਹੋਏ। ਇਸ ਤੋਂ ਇਲਾਵਾ 2008 ਦੇ ਮੁੰਬਈ ਹਮਲੇ ਸਣੇ ਕਈ ਹੋਰ ਹਮਲਿਆਂ ਵਿੱਚ ਵੀ ਉਸਦਾ ਨਾਮ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਭਾਰਤ ਅਤੇ ਅਮਰੀਕੀ ਸਰਕਾਰਾਂ ਨੇ ਦਾਊਦ ਨੂੰ ਇੱਕ ਵਿਸ਼ਵਵਿਆਪੀ ਅੱਤਵਾਦੀ ਐਲਾਨ ਦਿੱਤਾ ਸੀ।