ETV Bharat / international

ਬ੍ਰਿਟੇਨ ਦੇ ਵਿੱਤ ਮੰਤਰੀ ਨੇ ਦੀਵਾਲੀ 'ਤੇ ਡਾਉਨਿੰਗ ਸਟ੍ਰੀਟ ਨਿਵਾਸ ਵਿਖੇ ਜਗਾਏ ਦੀਵੇ - ਰੰਗੋਲੀ

ਭਾਰਤੀ ਮੂਲ ਦੇ 40 ਸਾਲਾ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਲੰਡਨ 'ਚ ਆਪਣੀ ਨਿਵਾਸ 11, ਡਾਉਨਿੰਗ ਸਟ੍ਰੀਟ ਦੇ ਬਾਹਰ ਰੰਗੋਲੀ ਨਾਲ ਸਜਾਵਟ ਕੀਤੀ ਅਤੇ ਦਰਵਾਜ਼ੇ 'ਤੇ ਚਾਰ ਦੀਵੇ ਜਗਾਏ।

ਤਸਵੀਰ
ਤਸਵੀਰ
author img

By

Published : Nov 14, 2020, 9:13 AM IST

ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਦੀਵਾਲੀ ਦੇ ਮੌਕੇ 'ਤੇ ਆਪਣੀ ਰਿਹਾਇਸ਼ 11, ਲੰਡਨ ਦੀ ਡਾਉਨਿੰਗ ਸਟ੍ਰੀਟ ਦੇ ਬਾਹਰ ਰੰਗੋਲੀ ਨਾਲ ਸਜਾਵਟ ਕੀਤੀ ਅਤੇ ਦਰਵਾਜ਼ੇ 'ਤੇ ਚਾਰ ਦੀਵੇ ਜਗਾਏ। ਭਾਰਤੀ ਮੂਲ ਦੇ 40 ਸਾਲਾ ਰਿਸ਼ੀ ਸੁਨਕ ਦਾ ਵਿਆਹ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਅਕਸ਼ਤ ਮੂਰਤੀ ਨਾਲ ਹੋਇਆ ਹੈ। ਸੁਨਕ ਸਾਲਾਂ ਤੋਂ ਹਿੰਦੂ ਹੋਣ 'ਤੇ ਮਾਣ ਮਹਿਸੂਸ ਕਰਨ ਦੀ ਗੱਲ ਕਰਦੇ ਰਹੇ ਹਨ।

ਵੀਰਵਾਰ ਦੀ ਰਾਤ ਨੂੰ ਉਸ ਦਾ ਇਹ ਕਦਮ ਡਾਉਨਿੰਗ ਸਟ੍ਰੀਟ ਲਈ ਪਹਿਲਾ ਮੌਕਾ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨਮੰਤਰੀ ਹਰ ਸਾਲ ਡਾਉਨਿੰਗ ਸਟ੍ਰੀਟ ਵਿੱਚ ਦੀਪਾਵਾਲੀ 'ਤੇ ਪ੍ਰੋਗਰਾਮ ਕਰਾਉਂਦੇ ਹਨ ਅਤੇ ਲੰਡਨ ਦੇ ਸਵਾਮੀਨਾਰਾਇਣ ਮੰਦਰ ਵਿੱਚ ਅੰਨਾਕੁੱਟ ਦਾ ਆਯੋਜਨ ਕੀਤਾ ਜਾਂਦਾ ਹੈ।

ਸੁਨਕ ਦਾ ਦੀਵਾਲੀ ਸੰਦੇਸ਼ ਬ੍ਰਿਟਿਸ਼ ਹਿੰਦੂਆਂ ਲਈ ਸੀ ਕਿ ਉਹ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਦੋਸਤਾਂ ਤੇ ਪਰਿਵਾਰਾਂ ਨੂੰ ਮਿਲਣ ਦੀ ਪਰੰਪਰਾ ਤੋਂ ਪਰਹੇਜ਼ ਕਰਨ।

ਸੁਨਕ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਇੱਕ ਦੂਜੇ ਨੂੰ ਨਾ ਮਿਲਣਾ ਕਿੰਨਾ ਮੁਸ਼ਕਲ ਹੈ।"

ਉਨ੍ਹਾਂ ਕਿਹਾ ਕਿ ਇਹ ਕੁਝ ਹੋਰ ਹਫ਼ਤਿਆਂ ਦੀ ਗੱਲ ਹੈ ਅਤੇ ਅਸੀਂ ਇਸ ਤੋਂ ਠੀਕ ਹੋ ਰਹੇ ਹਾਂ। ਉਸ ਤੋਂ ਬਾਅਦ ਕਾਫ਼ੀ ਬਿਹਤਰ ਹੋਣ ਜਾ ਰਿਹਾ ਹੈ। ਉਸ ਤੋਂ ਬਾਅਦ ਸਾਨੂੰ ਖੁਸ਼ ਰਹਿਣ ਲਈ ਬਹੁਤ ਸਾਰਾ ਸਮਾਂ ਮਿਲੇਗਾ, ਪਰ ਹਰ ਇੱਕ ਨੂੰ ਸੁਰੱਖਿਅਤ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।

ਸੁਨਕ ਨੇ ਮੀਡੀਆ ਨੂੰ ਕਿਹਾ, "ਆਸਥਾ ਮੇਰੇ ਲਈ ਮਹੱਤਵਪੂਰਣ ਹੈ, ਮੈਂ ਹਿੰਦੂ ਹਾਂ, ਮੈਂ ਆਪਣੇ ਬੱਚਿਆਂ ਨਾਲ ਪੂਜਾ ਕਰਦਾ ਹਾਂ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਮੰਦਰ ਜਾਂਦਾ ਹਾਂ।"

ਤਾਲਾਬੰਦੀ ਦੇ ਸੰਦਰਭ ਵਿੱਚ, ਉਨ੍ਹਾਂ ਨੇ ਕਿਹਾ, 'ਦੀਵਾਲੀ ਇੱਕ ਹਿੰਦੂ ਹੋਣ ਦੇ ਨਾਤੇ ਸਾਡੇ ਲਈ ਵਿਸ਼ੇਸ਼ ਹੈ ਅਤੇ ਇਹ ਸਾਲ ਇੱਕ ਮੁਸ਼ਕਲ ਸਥਿਤੀ ਹੈ, ਪਰ ਸਾਡੇ ਕੋਲ ਜ਼ੂਮ ਹੈ, ਸਾਡੇ ਕੋਲ ਫੋਨ ਹੈ ... ਪਿਆਰ ਦਾ ਬੰਧਨ ਹਮੇਸ਼ਾ ਬਣਿਆ ਰਹੇਗਾ ਤੇ ਇਹ 3 ਦਸੰਬਰ ਨੂੰ ਵੀ ਹੋਵੇਗਾ।

ਦੱਸ ਦਈਏ ਕਿ ਇੰਗਲੈਂਡ ਦੀ ਮੌਜੂਦਾ ਸਖ਼ਤ ਤਾਲਾਬੰਦੀ 2 ਦਸੰਬਰ ਨੂੰ ਖ਼ਤਮ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.