ਵਾਸ਼ਿੰਗਟਨ: ਯੂਕ੍ਰੇਨ ਦੇ ਜਹਾਜ਼ ਨੂੰ ਗ਼ਲਤੀ ਨਾਲ ਮਾਰ ਦੇਣ ਦੇ ਇਕਬਾਲੀਆ ਹੋਣ ਦੇ ਬਾਵਜੂਦ ਈਰਾਨ ਉੱਤੇ ਦਬਾਅ ਵਧਦਾ ਜਾ ਰਿਹਾ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਇਸ ਹਾਦਸੇ ਵਿੱਚ ਮਾਰੇ ਗਏ ਸਨ ਉਨ੍ਹਾਂ ਨੇ ਕਾਰਵਾਈ ਦੀ ਗੱਲ ਆਖੀ ਹੈ। ਸਾਰੇ ਪੰਜ ਦੇਸ਼ਾਂ ਨੇ ਵੀਰਵਾਰ ਨੂੰ ਲੰਦਨ ਵਿੱਚ ਬੈਠਕ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਕਾਨੂੰਨੀ ਕਾਰਵਾਈ ਉੱਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਸਿੰਗਾਪੁਰ ਵਿੱਚ ਯੂਕ੍ਰੇਨ ਦੇ ਵਿਦੇਸ਼ ਮੰਤਰੀ ਵਦੀਮ ਪ੍ਰਿਸਟਾਕੋ ਨੇ ਇਸ ਦੀ ਪੁਸ਼ਟੀ ਕੀਤੀ। ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਪ੍ਰਕਾਸ਼ਤ ਖ਼ਬਰਾਂ ਮੁਤਾਬਕ ਪ੍ਰਿਸਤਾਇਕੋ ਨੇ ਕਿਹਾ ਕਿ ਈਰਾਨ ਜਲਦੀ ਹੀ ਉਸ ਨੂੰ ਜਹਾਜ਼ ਦਾ ਬਲੈਕ ਬਾਕਸ ਦੇ ਸਕਦਾ ਹੈ।
ਇਰਾਨ ਦੇ ਕਮਾਂਡਰ ਜਨਰਲ ਕਾਸੀਮ ਸੁਲੇਮਾਨੀ ਨੂੰ ਇਰਾਕ ਵਿੱਚ ਅਮਰੀਕੀ ਸੈਨਿਕਾਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਜਾਰੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ: ਮੀਂਹ ਅਤੇ ਬਰਫ਼ਬਾਰੀ ਕਾਰਨ ਬਲੂਚਿਸਤਾਨ ਵਿੱਚ ਐਮਰਜੈਂਸੀ ਦਾ ਐਲਾਨ
ਦੂਜੇ ਪਾਸੇ ਇਹ ਵੀ ਖ਼ਬਰ ਹੈ ਕਿ ਸੁਲੇਮਾਨੀ ਦੀ ਹੱਤਿਆ ਪਿੱਛੇ ਇਜ਼ਰਾਈਲ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਇਕ ਨਿਊਜ਼ ਏਜੰਸੀ ਵਿੱਚ ਪ੍ਰਕਾਸ਼ਤ ਖ਼ਬਰਾਂ ਮੁਤਾਬਕ ਇਜ਼ਰਾਈਲ ਨੇ ਪੂਰੇ ਮਾਮਲੇ ਵਿੱਚ ਅਮਰੀਕਾ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਜਹਾਜ਼ ‘ਤੇ ਸੁਲੇਮਾਨੀ ਸਵਾਰ ਸੀ ਉਸ ਜਹਾਜ਼ ਵਿੱਚ ਇਸਰਾਇਲੀ ਖੁਫੀਆ ਵੀ ਮੌਜੂਦ ਸੀ।
ਤੁਹਾਨੂੰ ਦੱਸ ਦਈਏ ਕਿ ਈਰਾਨ ਨੇ ਗ਼ਲਤੀ ਨਾਲ ਯੂਕ੍ਰੇਨ ਦੇ ਜਹਾਜ਼ 'ਤੇ ਹਮਲਾ ਕਰ ਦਿੱਤਾ ਸੀ। ਇਸ ਵਿਚ 176 ਲੋਕ ਸਨ। ਈਰਾਨ ਨੇ ਕਿਹਾ ਕਿ ਜਹਾਜ਼ ਉਨ੍ਹਾਂ ਦੇ ਮਿਲਟਰੀ ਬੇਸ ਦੇ ਕੋਲੋਂ ਲੰਘ ਰਿਹਾ ਸੀ।