ਸਿਓਲ: ਉੱਤਰ ਕੋਰੀਆ ਦੇ ਸ਼ਕਤੀਸ਼ਾਲੀ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਨਾਰਥ ਕੋਰੀਆ ਸਾਊਥ ਕੋਰੀਆ ਖਿਲਾਫ ਕਾਰਵਾਈ ਕਰੇਗਾ। ਕੇਸੀਐਨਏ ਨਿਊਜ਼ ਏਜੰਸੀ ਮੁਤਾਬਕ ਕਿਮ ਯੋ ਜੋਂਗ ਨੇ ਸਿਓਲ ਦੀ ਨਿੰਦਾ ਕਰਦਿਆਂ ਕਿਹਾ, "ਮੈਨੂੰ ਲਗਦਾ ਹੈ ਕਿ ਦੱਖਣੀ ਕੋਰੀਆ ਅਥਾਰਟੀ ਨੂੰ ਤੋੜਨ ਦਾ ਇਹ ਸਹੀ ਸਮਾਂ ਹੈ। ਅਸੀਂ ਜਲਦੀ ਹੀ ਕਾਰਵਾਈ ਕਰਾਂਗੇ।"
ਕਿਮ ਯੋ ਜੋਂਗ ਨੇ ਕਿਹਾ, ‘ਮੈਂ ਸੁਪਰੀਮ ਲੀਡਰ, ਸਾਡੀ ਪਾਰਟੀ ਅਤੇ ਦੇਸ਼ ਵੱਲੋਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਹਥਿਆਰ ਵਿਭਾਗ ਦੇ ਇੰਚਾਰਜ ਨੂੰ ਅਗਲੀ ਕਾਰਵਾਈ ਲਈ ਦੁਸ਼ਮਣ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੀ ਹਾਂ।" ਯੋ ਜੋਂਗ ਨੇ ਅੱਗੇ ਕਿਹਾ, "ਸਾਡੀ ਫੌਜ ਦਾ ਜਨਰਲ ਸਟਾਫ ਦੁਸ਼ਮਣ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕਰੇਗਾ।"
ਇਹ ਵੀ ਪੜ੍ਹੋ: ਅਮਰੀਕਾ ਪੁਲਿਸ ਹੱਥੋਂ ਇੱਕ ਹੋਰ ਅਫਰੀਕੀ ਮੂਲ ਦੇ ਨਾਗਰਿਕ ਦੀ ਮੌਤ, ਲੋਕਾਂ ਦਾ ਫੁੱਟਿਆ ਰੋਹ
ਇਸ ਤੋਂ ਪਹਿਲਾਂ ਕਿਮ ਯੋ ਜੋਂਗ ਨੇ ਅਲਗਾਵਵਾਦੀਆਂ ਨੂੰ ‘ਧਰਤੀ ਦਾ ਕੀੜਾ’ ਕਿਹਾ ਸੀ ਅਤੇ ਕਿਹਾ ਸੀ, ‘ਉਨ੍ਹਾਂ ਨੇ ਆਪਣੀ ਮਾਤ ਭੂਮੀ ਨੂੰ ਧੋਖਾ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੇ ਮਾਲਕਾਂ (ਸਾਊਥ ਕੋਰੀਆ ਦੀ ਸਰਕਾਰ) ਦੀ ਜਵਾਬਦੇਹੀ ਨਿਸ਼ਚਤ ਕੀਤੀ ਜਾਣੀ ਚਾਹੀਦੀ ਹੈ। ਇਸ ਬਿਆਨ ਵਿੱਚ ਕਿਮ ਯੋ ਜੋਂਗ ਨੇ ਉਨ੍ਹਾਂ ਫੌਜੀ ਸਮਝੌਤੇ ਨੂੰ ਰੱਦ ਕਰਨ ਦੀ ਧਮਕੀ ਦਿੱਤੀ, ਜਿਸ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਤਣਾਅ ਨੂੰ ਘੱਟ ਕਰਨ ਨੂੰ ਲੈ ਕੇ ਸੈਨਿਕ ਸਮਝੌਤੇ 'ਤੇ ਦਸਤਖ਼ਤ ਹੋਏ ਸਨ।
ਦੱਸ ਦਈਏ ਕਿ ਸਾਊਥ ਕੋਰੀਆ ਦੇ ਸਮਾਜਿਕ ਕਰਮਚਾਰੀ ਅਤੇ ਨਾਰਥ ਕੋਰੀਆ ਦੇ ਅਲਗਾਵਵਾਦੀ ਲੰਮੇ ਸਮੇਂ ਤੋਂ ਨਾਰਥ ਕੋਰੀਆ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਕਾਰਕੁੰਨ ਨਾਰਥ ਕੋਰੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪਰਮਾਣੂ ਸ਼ਕਤੀ ਬਾਰੇ ਪਾਗਲਪਨ ਵਿਰੁੱਧ ਸੰਦੇਸ਼ ਦਿੰਦੇ ਰਹਿੰਦੇ ਹਨ। ਕਿਮ ਯੋ ਜੋਂਗ ਨੇ ਇਸ 'ਤੇ ਕਈ ਵਾਰ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।