ETV Bharat / international

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪਿਆਜ਼ ਖਾਣਾ ਕੀਤਾ ਬੰਦ - ਪਿਆਜ਼ ਦੀਆਂ ਕੀਮਤਾਂ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤ ਸਰਕਾਰ ਵੱਲੋਂ ਪਿਆਜ਼ ਦੇ ਨਿਰਯਾਤ ਉੱਤੇ ਮਜ਼ਾਕਿਆ ਅੰਦਾਜ਼ ਵਿੱਚ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਆਜ਼ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਇਸ ਲਈ ਮੈਂ ਪਿਆਜ਼ ਖਾਣਾ ਬੰਦ ਕਰ ਦਿੱਤਾ ਹੈ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪਿਆਜ਼ ਖਾਣਾ ਕੀਤਾ ਬੰਦ
author img

By

Published : Oct 4, 2019, 10:30 PM IST

ਨਵੀਂ ਦਿੱਲੀ: ਵਿਸ਼ਵ ਅਰਥ­-ਸ਼ਾਸਤਰ ਫ਼ੋਰਮ ਦੌਰਾਨ ਬੋਲਦਿਆਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਕੱਲ੍ਹ ਪਿਆਜ਼ ਖਾਣਾ ਬੰਦ ਕਰ ਦਿੱਤਾ ਹੈ, ਕਿਉਂਕਿ ਭਾਰਤ ਨੇ ਪਿਆਜ਼ ਨੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਹਸੀਨਾ ਨੇ ਕਿਹਾ ਕਿ ਭਾਰਤ ਨੇ ਬਿਨਾਂ ਕੋਈ ਨੋਟਿਸ ਦਿੱਤੇ ਹੀ ਪਿਆਜ਼ ਦੇ ਨਿਰਯਾਤ ਉੱਤੇ ਪਾਬੰਦੀ ਲਾ ਦਿੱਤੀ ਹੈ।

ਉਨ੍ਹਾਂ ਨੇ ਤੰਜ਼ ਕਸਦਿਆਂ ਕਿਹਾ ਕਿ ਪਿਆਜ਼ ਦੀ ਘਾਟ ਨੂੰ ਲੈ ਕੇ ਕਾਫ਼ੀ ਮੁਸ਼ਕਲ ਹੈ, ਜਦੋਂ ਮੈਨੂੰ ਪਤਾ ਲੱਗਿਆ ਤਾਂ ਕਿ ਤੁਸੀਂ ਪਿਆਜ਼ ਬੰਦ ਕਰ ਦਿੱਤਾ ਹੈ ਤਾਂ ਮੈਂ ਆਪਣੇ ਕੁੱਕ ਨੂੰ ਖਾਣੇ ਵਿੱਚ ਪਿਆਜ਼ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ, ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਪਿਆਜ਼ ਬੰਦ ਕਰ ਦਿੱਤਾ ਹੈ। ਜੇ ਪਹਿਲਾਂ ਨੋਟਿਸ ਦਿੱਤਾ ਹੁੰਦਾ ਤਾਂ ਵਧੀਆ ਹੋਣਾ ਸੀ।

ਵਿਸ਼ਵ ਅਰਥ-ਸ਼ਾਸਤਰ ਫ਼ੋਰਮ ਵਿਖੇ ਸੰਬੋਧਨ ਕਰਦਿਆਂ ਸ਼ੇਖ਼ ਹਸੀਨਾ ਨੇ ਕਿਹਾ ਕਿ ਅਸੀਂ (ਭਾਰਤ ਅਤੇ ਬੰਗਲਾਦੇਸ਼) ਸਹਿਮਤ ਹਨ ਕਿ ਆਉਣ ਵਾਲੇ ਸਾਲਾਂ ਵਿੱਚ, ਅਸੀਂ ਆਪਣੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵਾਂਗੇ। ਮੈਂ ਗੱਲਬਾਤ ਲਈ ਇਸ ਮੌਕੇ ਲਈ ਭਾਰਤੀ ਸਰਕਾਰ ਦਾ ਧੰਨਵਾਦ ਕਰਦੀ ਹਾਂ।

ਤੁਹਾਨੂੰ ਦੱਸ ਦਈਏ ਕਿ 29 ਸਤੰਬਰ ਨੂੰ ਭਾਰਤ ਨੇ ਬੰਗਲਾਦੇਸ਼ ਵਿੱਚ ਪਿਆਜ਼ ਦੇ ਨਿਰਯਾਤ ਨੂੰ ਬੰਦ ਕਰ ਦਿੱਤਾ ਸੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ 4 ਦਿਨਾਂ ਭਾਰਤ ਯਾਤਰਾ ਉੱਤੇ ਹਨ। ਉਹ 3 ਅਕਤੂਬਰ ਨੂੰ ਭਾਰਤ ਆਈ ਸੀ। 3 ਅਤੇ 4 ਅਕਤੂਬਰ ਨੂੰ ਹੋਣ ਵਾਲੇ ਵਿਸ਼ਵ ਅਰਥ-ਸ਼ਾਸਤਰ ਫ਼ੋਰਮ ਵਿੱਚ ਮਹਿਮਾਨ ਦੇ ਤੌਰ ਉੱਤੇ ਹਿੱਸਾ ਲੈਣ ਉਹ ਭਾਰਤ ਆਈ ਹੈ।

ਵੀਰਵਾਰ ਨੂੰ ਸ਼ੇਖ਼ ਹਸੀਨਾ ਨੇ ਭਾਰਤੀ ਨਿਵੇਸ਼ਕਾਂ ਨੂੰ ਬੰਗਲਾਦੇਸ਼ ਵਿੱਚ ਆਪਣੇ ਨਿਵੇਸ਼ ਨੂੰ ਵਧਾਉਣ ਲਈ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣਾ ਜਾਣਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਆਰਥਿਕ ਫ਼ੋਰਮ ਮੰਚ ਉੱਤੇ ਬੋਲਦਿਆਂ ਕਿਹਾ ਕਿ ਇਹ ਵਿਸ਼ਵੀ ਨਿਵੇਸ਼ਕਾਂ, ਖ਼ਾਸ ਕਰ ਭਾਰਤੀ ਵਪਾਰੀਆਂ ਲਈ ਸਿੱਖਿਆ, ਇੰਜੀਨੀਅਰਿੰਗ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਬੰਗਲਾਦੇਸ਼ ਵਿੱਚ ਨਿਵੇਸ਼ ਕਰਨ ਦਾ ਸਮਾਂ ਹੈ। 5 ਅਕਤੂਬਰ ਨੂੰ ਉਹ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇਈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੋ-ਪੱਖੀ ਗੱਲਬਾਤ ਕਰੇਗੀ।

ਪਿਆਜ਼ ਦੀਆਂ ਕੀਮਤਾਂ 'ਤੇ ਠੱਲ ਪਾਉਣ ਲਈ ਸਰਕਾਰ ਦਾ ਵੱਡਾ ਕਦਮ, ਨਿਰਯਾਤ 'ਤੇ ਲਾਈ ਪਾਬੰਦੀ

Intro:Body:

GP

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.