ETV Bharat / international

ਪਾਕਿਸਤਾਨ 'ਚ ਬਰਫਬਾਰੀ: ਹਿੱਲ ਸਟੇਸ਼ਨ 'ਤੇ ਫਸੇ 21 ਲੋਕਾਂ ਦੀ ਮੌਤ - ਹਿੱਲ ਸਟੇਸ਼ਨ

ਪਾਕਿਸਤਾਨ ਦੇ ਹਿੱਲ ਸਟੇਸ਼ਨ ਮੂਰੀ 'ਚ ਭਾਰੀ ਬਰਫਬਾਰੀ (HEAVY SNOWFALL AT PAKISTAN) ਤੋਂ ਬਾਅਦ ਵਧਦੀ ਠੰਡ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਬਰਫਬਾਰੀ ਕਾਰਨ ਹਰ ਕੋਈ ਆਪੋ-ਆਪਣੀਆਂ ਕਾਰਾਂ ਵਿੱਚ ਫਸ ਗਿਆ। ਪੜ੍ਹੋ ਪੂਰੀ ਖਬਰ...

ਹਿੱਲ ਸਟੇਸ਼ਨ 'ਤੇ ਫਸੇ 16 ਲੋਕਾਂ ਦੀ ਮੌਤ
ਹਿੱਲ ਸਟੇਸ਼ਨ 'ਤੇ ਫਸੇ 16 ਲੋਕਾਂ ਦੀ ਮੌਤ
author img

By

Published : Jan 9, 2022, 6:43 AM IST

ਇਸਲਾਮਾਬਾਦ: ਪਾਕਿਸਤਾਨ ਦੇ ਪਹਾੜੀ ਸੈਰ-ਸਪਾਟਾ ਸਥਾਨ ਮੁਰੀ 'ਚ ਭਾਰੀ ਬਰਫਬਾਰੀ (HEAVY SNOWFALL AT PAKISTAN) ਅਤੇ ਸੈਲਾਨੀਆਂ ਦੀ ਜ਼ਿਆਦਾ ਗਿਣਤੀ ਕਾਰਨ ਵਾਹਨਾਂ 'ਚ ਫਸ ਜਾਣ ਕਾਰਨ 9 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਇਸ ਨੂੰ ਆਫਤ ਪ੍ਰਭਾਵਿਤ ਖੇਤਰ ਐਲਾਨ ਦਿੱਤਾ ਗਿਆ।

ਇਹ ਵੀ ਪੜੋ: ਪ੍ਰਕਾਸ਼ ਪੁਰਬ 'ਤੇ ਸ਼ਰਧਾਲੂਆਂ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ, DDMA ਨੇ ਜਾਰੀ ਕੀਤਾ ਹੁਕਮ

ਰਾਵਲਪਿੰਡੀ ਜ਼ਿਲ੍ਹੇ ਵਿੱਚ ਸਥਿਤ ਮੁਰੀ ਵੱਲ ਜਾਣ ਵਾਲੀ ਹਰ ਸੜਕ ਉਸ ਸਮੇਂ ਜਾਮ ਹੋ ਗਈ ਜਦੋਂ ਹਜ਼ਾਰਾਂ ਵਾਹਨ ਸ਼ਹਿਰ ਵਿੱਚ ਦਾਖ਼ਲ ਹੋ ਗਏ ਅਤੇ ਸੈਲਾਨੀ ਸੜਕਾਂ ’ਤੇ ਹੀ ਫਸ ਗਏ।

'ਡਾਨ' ਅਖਬਾਰ ਦੀ ਖਬਰ ਮੁਤਾਬਕ ਸੈਰ-ਸਪਾਟਾ ਸਥਾਨ 'ਤੇ ਇਕ ਹਜ਼ਾਰ ਦੇ ਕਰੀਬ ਕਾਰਾਂ ਫਸ ਗਈਆਂ। ਪੰਜਾਬ ਦੇ ਮੁੱਖ ਮੰਤਰੀ ਨੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਫਸੇ ਸੈਲਾਨੀਆਂ ਨੂੰ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

'ਰੈਸਕਿਊ 1122' ਵੱਲੋਂ ਤਿਆਰ ਕੀਤੀ ਗਈ ਸੂਚੀ ਅਨੁਸਾਰ 9 ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮੁਰੀ ਦੇ ਰਸਤੇ ਵਿੱਚ ਸੈਲਾਨੀਆਂ ਦੀ ਮੌਤ ਦੀ ਘਟਨਾ ਤੋਂ ਸਦਮੇ ਵਿੱਚ ਹਨ ਅਤੇ ਦੁਖੀ ਹਨ। ਖਾਨ ਨੇ ਟਵੀਟ ਕੀਤਾ, “ਜ਼ਿਲ੍ਹਾ ਪ੍ਰਸ਼ਾਸਨ ਭਾਰੀ ਬਰਫਬਾਰੀ ਅਤੇ ਮੌਸਮ ਦੀ ਸਥਿਤੀ ਨੂੰ ਜਾਣੇ ਬਿਨਾਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਆਉਣ ਕਾਰਨ ਤਿਆਰੀ ਨਹੀਂ ਕਰ ਸਕਿਆ। ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇਹ ਯਕੀਨੀ ਬਣਾਉਣ ਲਈ ਸਖ਼ਤ ਨਿਯਮ ਬਣਾਏ ਜਾ ਰਹੇ ਹਨ ਕਿ ਅਜਿਹੀ ਦੁਰਘਟਨਾ ਦੁਬਾਰਾ ਨਾ ਵਾਪਰੇ।

ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸੜਕਾਂ ਤੋਂ ਵਾਹਨਾਂ ਨੂੰ ਹਟਾਉਣ ਲਈ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15-20 ਸਾਲਾਂ ਬਾਅਦ ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀ ਮੁਰੀ ਆਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਰਾਸ਼ਿਦ ਨੇ ਕਿਹਾ ਕਿ ਸਰਕਾਰ ਨੂੰ ਇਸਲਾਮਾਬਾਦ ਤੋਂ ਮੁਰੀ ਤੱਕ ਸੜਕ ਨੂੰ ਬੰਦ ਕਰਨਾ ਪਿਆ।

ਰਾਸ਼ਿਦ ਨੇ ਕਿਹਾ, "ਰਾਤ ਤੋਂ ਇੱਕ ਹਜ਼ਾਰ ਵਾਹਨ ਫਸੇ ਹੋਏ ਹਨ... ਅਤੇ ਕੁਝ ਨੂੰ ਬਾਹਰ ਕੱਢ ਲਿਆ ਗਿਆ ਹੈ," ਰਸ਼ੀਦ ਨੇ ਕਿਹਾ। ਕਾਰ 'ਚ 16-19 ਮੌਤਾਂ ਹੋਈਆਂ ਸਨ। ਸਥਾਨਕ ਲੋਕਾਂ ਨੇ ਫਸੇ ਲੋਕਾਂ ਨੂੰ ਭੋਜਨ ਅਤੇ ਕੱਪੜੇ ਮੁਹੱਈਆ ਕਰਵਾਏ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ 9 ਵਜੇ ਤੱਕ ਮੁਰੀ ਨੂੰ ਜਾਣ ਵਾਲਾ ਰਸਤਾ ਬੰਦ ਰਹੇਗਾ।

ਇਹ ਵੀ ਪੜੋ: ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ:ਮਹਾਰਾਜਾ ਰਣਜੀਤ ਸਿੰਘ ਨੇ ਉਸਾਰਿਆ ਸੀ ਗੁਰਦੁਆਰਾ ਸ੍ਰੀ ਪਟਨਾ ਸਾਹਿਬ

'ਜੀਓ ਨਿਊਜ਼' ਦੀ ਖਬਰ ਮੁਤਾਬਕ ਮੰਤਰੀ ਨੇ ਕਿਹਾ, ਅਸੀਂ ਸੈਲਾਨੀਆਂ ਦੇ ਮੁਰੀ ਆਉਣ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਮੁਰੀ ਜਾਣ ਦਾ ਸਮਾਂ ਨਹੀਂ ਹੈ। ਪੰਜਾਬ ਸਰਕਾਰ ਨੇ ਭਾਰੀ ਬਰਫ਼ਬਾਰੀ ਤੋਂ ਬਾਅਦ ਮੁਰੀ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.