ETV Bharat / international

ਨੇਪਾਲ ਨੇ ਵਿਵਾਦਿਤ ਭਾਰਤੀ ਨਕਸ਼ੇ ਵਾਲੀ ਕਿਤਾਬ ਦੀ ਵੰਡ 'ਤੇ ਲਗਾਈ ਰੋਕ - ਭਾਰਤ ਦੇ ਭੂਗੋਲਿਕ ਹਿੱਸੇ

ਨੇਪਾਲ ਨੇ ਉਨ੍ਹਾਂ ਨਵੀਆਂ ਕਿਤਾਬਾਂ ਦੀ ਵੰਡ ਨੂੰ ਬੰਦ ਕਰ ਦਿੱਤਾ ਹੈ, ਜਿਸ ਵਿੱਚ ਦੇਸ਼ ਦਾ ਇੱਕ ਸੋਧਿਆ ਰਾਜਨੀਤਿਕ ਨਕਸ਼ਾ ਸ਼ਾਮਿਲ ਹੈ ਜਿਸ ਵਿੱਚ ਤਿੰਨ ਰਣਨੀਤਿਕ ਮਹੱਤਵਪੂਰਨ ਭਾਰਤੀ ਪ੍ਰਦੇਸ਼ਾਂ ਨੂੰ ਆਪਣੇ ਖੇਤਰ ਵੱਜੋਂ ਦਿਖਾਇਆ ਗਿਆ ਹੈ। ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ, ਇਹ ਕਿਹਾ ਗਿਆ ਸੀ ਕਿ ਉਨ੍ਹਾਂ ਵਿੱਚ ਬਹੁਤ ਸਾਰੇ ਤੱਥ ਗ਼ਲਤ ਹਨ।

ਤਸਵੀਰ
ਤਸਵੀਰ
author img

By

Published : Sep 23, 2020, 5:47 PM IST

ਕਾਠਮੰਡੂ: ਨੇਪਾਲ ਦੇ ਵਿਵਾਦਿਤ ਨਕਸ਼ੇ ਵਿੱਚ ਦਰਸਾਏ ਗਏ ਤਿੰਨ ਖੇਤਰ ਭਾਰਤ ਦੇ ਭੂਗੋਲਿਕ ਹਿੱਸੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਨੇਪਾਲ ਦੇ ‘ਨਕਲੀ ਰੂਪ ਤੋਂ ਵਧਾ ਕੇ’ ਪੇਸ਼ ਕੀਤੇ ਜਾਣ ਦੇ ਖੇਤਰੀ ਦਾਅਵਿਆਂ ਨੂੰ ਭਾਰਤ ਰੱਦ ਕਰ ਚੁੱਕਿਆ ਹੈ। ਨਵੇਂ ਨਕਸ਼ੇ ਵਿੱਚ ਨੇਪਾਲ ਨੇ ਜਿਹੜੇ ਭਾਰਤੀ ਖਿੱਤਿਆਂ ਵਿੱਚ ਆਪਣਾ ਦਾਅਵਾ ਕੀਤਾ ਹੈ, ਇਸ ਸਬੰਧ ਵਿੱਚ ਨੇਪਾਲ ਵਿੱਚ ਵੀ ਕਈ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਹਾਲਾਂਕਿ ਨੇਪਾਲ ਨੇ ਇਨ੍ਹਾਂ ਕਿਤਾਬਾਂ ਦੀ ਵੰਡ 'ਤੇ ਪਾਬੰਦੀ ਲਗਾਈ ਹੈ। ਦੱਸ ਦੇਈਏ ਕਿ ਨੇਪਾਲ ਦੀ ਸੰਸਦ ਨੇ ਇੱਕ ਨਵੇਂ ਰਾਜਨੀਤਿਕ ਨਕਸ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਪਿਛਲੇ ਮਈ ਵਿੱਚ ਆਪਣੇ ਖੇਤਰ ਵਿੱਚ ਲਿਪੁਲੇਖ, ਕਾਲਾਪਾਣੀ ਅਤੇ ਲਿਮਪੀਆਧੁਰਾ ਖੇਤਰਾਂ ਨੂੰ ਦਰਸਾਉਂਦੀ ਹੈ।

ਕਾਠਮੰਡੂ ਪੋਸਟ ਦੀ ਖ਼ਬਰਾਂ ਅਨੁਸਾਰ, ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿੱਚ, ਸਿੱਖਿਆ ਮੰਤਰਾਲੇ ਨੂੰ ਕਿਹਾ ਗਿਆ ਸੀ ਕਿ ਉਹ ਇਨ੍ਹਾਂ ਕਿਤਾਬਾਂ ਦੀਆਂ ਵਧੇਰੇ ਕਾਪੀਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਨਾ ਵੰਡਣ ਕਿਉਂਕਿ ਉਹ ਭੂਮੀ ਪ੍ਰਬੰਧਨ ਅਤੇ ਸਹਿਕਾਰੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਕੁਝ ਇਤਰਾਜ਼ ਕੀਤੇ ਗਏ ਹਨ।

ਭੂਮੀ ਸੁਧਾਰ ਅਤੇ ਸਹਿਕਾਰੀ ਮੰਤਰਾਲੇ ਦੇ ਬੁਲਾਰੇ ਜਨਕ ਰਾਜ ਜੋਸ਼ੀ ਨੇ ਕਿਹਾ, ‘ਸਿੱਖਿਆ ਮੰਤਰਾਲੇ ਕੋਲ ਨੇਪਾਲ ਦੇ ਭੂਗੋਲਿਕ ਖੇਤਰਾਂ ਨੂੰ ਬਦਲਣ ਦਾ ਅਧਿਕਾਰ ਨਹੀਂ ਹੈ ਅਤੇ ਕਿਤਾਬ ਵਿੱਚ ਗ਼ਲਤੀਆਂ ਹਨ। ’ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਵੱਲੋਂ ਬਿਨਾ ਵਿਸ਼ੇਸ਼ਤਾ ਦੇ ਇਸ ਵਿਸ਼ੇ ’ਤੇ ਤਿਆਰ ਕੀਤੀ ਗਈ ਕਿਤਾਬ ਵਿੱਚ ਗ਼ਲਤੀਆਂ ਹਨ ਅਤੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਦਰੁਸਤ ਕਰਨ ਲਈ ਕਦਮ ਚੁੱਕਣ ਲਈ ਕਿਹਾ ਗਿਆ ਹੈ।

ਨੇਪਾਲ ਸਰਕਾਰ ਦੇ ਸਬੰਧਿਤ ਸੰਸਥਾ ਨੇ ਹਾਲੇ ਤੱਕ ਰਸਮੀਂ ਤੌਰ 'ਤੇ ਦੇਸ਼ ਦੇ ਸੋਧੇ ਹੋਏ ਭੂਗੋਲਿਕ ਖੇਤਰ ਦਾ ਐਲਾਨ ਨਹੀਂ ਕੀਤਾ ਹੈ। ਜੋਸ਼ੀ ਨੇ ਕਿਹਾ, "ਸਰਵੇਖਣ ਵਿਭਾਗ, ਦੇਸ਼ ਦੇ ਕੁੱਲ ਖੇਤਰ ਦੀ ਘੋਸ਼ਣਾ ਕਰਨ ਵਾਲੀ ਅਧਿਕਾਰਿਤ ਏਜੰਸੀ ਨੇ ਇਸ ਖੇਤਰ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਹੈ।"

ਨੇਪਾਲ ਦੀ ਸਿੱਖਿਆ ਮੰਤਰੀ ਗਿਰੀਰਾਜ ਮਣੀ ਪੋਖਰੈਲ ਨੇ 15 ਸਤੰਬਰ ਨੂੰ ‘ਨੇਪਾਲੀ ਪ੍ਰਦੇਸ਼ ਅਤੇ ਸਮੁੱਚੀ ਬਾਰਡਰ ਸਵੈ-ਅਧਿਐਨ ਸਮੱਗਰੀ’ ਨਾਮੀ 110 ਪੰਨਿਆਂ ਦੀ ਕਿਤਾਬ ਜਾਰੀ ਕੀਤੀ ਸੀ। ਇਹ ਕਿਤਾਬ ਦੇਸ਼ ਦੇ ਖੇਤਰ ਅਤੇ ਇਸ ਦੇ ਸਰਹੱਦੀ ਵਿਵਾਦਾਂ, ਖਾਸ ਕਰ ਕੇ ਭਾਰਤ ਨਾਲ ਜੁੜੇ ਇਤਿਹਾਸਕ ਤੱਥਾਂ ਨਾਲ ਸੰਬੰਧਿਤ ਹੈ।

ਇਸ ਕਿਤਾਬ ਵਿੱਚ ਨੇਪਾਲ ਦਾ ਨਵਾਂ ਖੇਤਰ 147,641.28 ਵਰਗ ਕਿੱਲੋਮੀਟਰ ਦਰਸ਼ਾਇਆ ਗਿਆ ਹੈ, ਜਿਸ ਵਿੱਚ ਕਾਲਾਪਾਨੀ ਦਾ ਇਲਾਕਾ ਵੀ ਸ਼ਾਮਿਲ ਹੈ ਜਿਸ ਵਿੱਚ 460.28 ਵਰਗ ਕਿੱਲੋਮੀਟਰ ਹੈ, ਜਿਸ ਨੂੰ ਕੈਬਨਿਟ ਨੇ 20 ਮਈ ਨੂੰ ਨੇਪਾਲ ਦੇ ਨਵੇਂ ਰਾਜਨੀਤਿਕ ਨਕਸ਼ੇ ਵਿੱਚ ਸ਼ਾਮਿਲ ਕੀਤਾ ਸੀ।

ਪੋਖਰੇਲ ਨੇ ਕਿਹਾ ਕਿ ਉਨ੍ਹਾਂ ਨੇ ਨੇਪਾਲੀ ਇਲਾਕਿਆਂ ਸਮੇਤ ਕਾਲਾਪਾਨੀ, ਲਿਪੁਲੇਖ ਅਤੇ ਲਿਮਪੀਯਾਧੁਰਾ ਦੀ ਰੱਖਿਆ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਨੇ ‘ਕਾਠਮੰਡੂ ਪੋਸਟ’ ਨੂੰ ਦੱਸਿਆ ਕਿ ਫਿਲਹਾਲ ਕਿਤਾਬ ਦੀ ਵੰਡ ਰੋਕ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.