ਕੈਨਬਰਾ: ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾ ਰਹੇ ਇੱਕ ਫਾਇਰਮੈਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਫਾਇਰਮੈਨ 'ਤੇ ਅਚਾਨਕ ਦਰੱਖਤ ਡਿੱਗਣ ਕਾਰਨ ਉਹ ਅੱਗ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਸਮੀ ਤਬਦੀਲੀ ਕਾਰਨ ਅੱਗ ਦੇ ਖਤਰੇ ਨਾਲ ਨਜਿੱਠਣ ਲਈ ਕੁਸ਼ਲ ਢੰਗ ਅਪਣਾਏਗੀ। ਪੂਰਾ ਦੱਖਣ ਪੂਰਬੀ ਆਸਟ੍ਰੇਲੀਆ ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ ਅਤੇ ਬਹੁਤ ਸਾਰੇ ਅੱਗ ਬੁਝਾਉ ਦਸਤੇ ਦੇ ਮੁਲਾਜ਼ਮ ਅੱਗ ਨੂੰ ਬੁਝਾਉਣ ਵਿੱਚ ਲੱਗੇ ਹੋਏ ਹਨ।
ਵਿਕਟੋਰੀਆ ਦੇ ਜੰਗਲਾਤ ਫਾਇਰ ਮੈਨੇਜਮੈਂਟ ਦੇ ਕਾਰਜਕਾਰੀ ਨਿਰਦੇਸ਼ਕ, ਕ੍ਰਿਸ ਹਾਰਡਮੈਨ ਨੇ ਦੱਸਿਆ ਕਿ ਇਨ੍ਹਾਂ ਫਾਇਰਮੈਨਜ਼ ਵਿਚੋਂ ਇੱਕ, ਬਿਲ ਸਲੇਡ ਦੀ ਪੂਰਬੀ ਵਿਕਟੋਰੀਆ ਸਟੇਟ ਦੇ ਓਮੀਓ ਨੇੜੇ ਸ਼ਨੀਵਾਰ ਨੂੰ ਮੌਤ ਹੋ ਗਈ। ਇਸ ਤਰ੍ਹਾਂ ਦੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ।