ਕਾਬੁਲ: ਅਫ਼ਗਾਨਿਸਤਾਨ ਦੇ ਪੱਛਮੀ ਘੋਰ ਸੂਬੇ ਵਿੱਚ ਅੱਜ ਇੱਕ ਆਤਮਘਾਤੀ ਕਾਰ ਬੰਬ ਧਮਾਕੇ 'ਚ ਤਕਰੀਬਨ 12 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।
ਜ਼ਖਮੀਆਂ ਨੂੰ ਇਥੋਂ ਦੇ ਸਥਾਨਕ ਹਸਪਤਾਲ ਘੋਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮੁਖੀ ਮੁਹੰਮਦ ਉਮਰ ਲਾਲਜ਼ਾਦ ਨੇ ਕਿਹਾ ਕਿ ਹਸਪਤਾਲ ਦਾ ਐਮਰਜੈਂਸੀ ਸਟਾਫ ਬੰਬ ਧਮਾਕੇ ਕਾਰਨ ਜ਼ਖਮੀ ਹੋਏ ਦਰਜਨਾਂ ਲੋਕਾਂ ਦਾ ਇਲਾਜ ਕਰ ਰਿਹਾ ਹੈ। ਉਨ੍ਹਾਂ ਨੇ ਮਰਨ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਉਮੀਦ ਪ੍ਰਗਟਾਈ ਹੈ।
ਅੰਦਰੂਨੀ ਮੰਤਰਾਲੇ ਦੇ ਬੁਲਾਰੇ ਤਾਰਿਕ ਅਹਰਨ ਨੇ ਕਿਹਾ ਕਿ ਕਾਰ ਬੰਬ ਧਮਾਕੇ ਸੂਬਾਈ ਪੁਲਿਸ ਮੁਖੀ ਦੇ ਦਫਤਰ ਅਤੇ ਖੇਤਰ ਦੇ ਹੋਰ ਸਰਕਾਰੀ ਇਮਾਰਤਾਂ ਦੇ ਪ੍ਰਵੇਸ਼ ਮਾਰਗ ਨੇੜੇ ਹੋਇਆ ਸੀ। ਤਾਲਿਬਾਨ ਵੱਲੋਂ ਚਲਾਏ ਜਾ ਰਹੇ ਹਮਲਾਵਾਰਾਂ ਦੇ ਕਿਸੇ ਵੀ ਸੰਗਠਨ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਉਥੇ ਹੀ ਅਫਗਾਨ ਦੇ ਸਰਕਾਰੀ ਅਧਿਕਾਰੀਆਂ ਨੇ ਕਤਰ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਗੱਲਬਾਤ ਕੀਤੀ ਹੈ। ਗੱਲਬਾਤ ਦੇਸ਼ ਦੇ ਦਹਾਕਿਆਂ ਤੋਂ ਚੱਲ ਰਹੀ ਲੜਾਈ ਨੂੰ ਖ਼ਤਮ ਕਰਨ ਲਈ ਕੀਤੀ ਗਈ।
ਸ਼ੁੱਕਰਵਾਰ ਨੂੰ ਤਾਲਿਬਾਨ ਦੱਖਣੀ ਅਫ਼ਗਾਨਿਸਤਾਨ ਵਿੱਚ ਹਮਲੇ ਰੋਕਣ ਲਈ ਸਹਿਮਤ ਹੋਏ। ਹਜ਼ਾਰਾਂ ਵਸਨੀਕ ਹਾਲ ਹੀ ਵਿੱਚ ਇੱਥੇ ਉਜੜ ਗਏ ਸਨ। ਫਰਵਰੀ 'ਚ ਅਮਰੀਕਾ ਦੇ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ, ਅਮਰੀਕਾ ਨੇ ਸਾਰੇ ਹਮਲੇ ਅਤੇ ਰਾਤ ਦੇ ਹਮਲੇ ਰੋਕਣ ਦੀ ਸਹੁੰ ਖਾਧੀ ਸੀ।