ਏਥਜ਼: ਸ਼ੁੱਕਰਵਾਰ ਦੇਰ ਰਾਤ ਏਜੀਅਨ ਸਾਗਰ (Aegean Sea ) ਵਿੱਚ ਇੱਕ ਸ਼ਰਨਾਰਥੀ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਇਸਦੇ ਨਾਲ ਯੂਨਾਨੀ ਜਲ ਖੇਤਰ ’ਚ ਪਾਣੀਆਂ ਵਿੱਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਕਿਸ਼ਤੀਆਂ ਨਾਲ ਵਾਪਰੇ ਤਿੰਨ ਹਾਦਸਿਆਂ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਗ੍ਰੀਸ ਦੇ ਪੂਰਬੀ ਏਜੀਅਨ ਟਾਪੂਆਂ 'ਤੇ ਭਾਰੀ ਗਸ਼ਤ ਹੈ, ਕਿਉਂਕਿ ਇਹ ਟਾਪੂ ਸਾਲਾਂ ਤੋਂ ਸ਼ਰਨਾਰਥੀ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ 'ਚ ਤਸਕਰ ਇਸ ਦੀ ਬਜਾਏ ਤੁਰਕੀ ਤੋਂ ਇਟਲੀ ਦਾ ਰਸਤਾ ਚੁਣ ਰਹੇ ਹਨ, ਜੋ ਕਿ ਬਹੁਤ ਖਤਰਨਾਕ ਹੈ ਅਤੇ ਇਸੇ ਕਾਰਨ ਹਾਲ ਹੀ 'ਚ ਇਹ ਹਾਦਸੇ ਵਾਪਰੇ ਹਨ।
ਕੋਸਟ ਗਾਰਡ ਨੇ ਕਿਹਾ ਕਿ ਮੱਧ ਏਜੀਅਨ ਦੇ ਪਾਰੋਸ ਟਾਪੂ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਸ਼ੁੱਕਰਵਾਰ ਦੇਰ ਰਾਤ ਕਿਸ਼ਤੀ ਪਲਟਣ ਤੋਂ ਬਾਅਦ 62 ਲੋਕਾਂ ਨੂੰ ਬਚਾ ਲਿਆ ਗਿਆ। ਹਾਦਸੇ 'ਚ ਬਚੇ ਲੋਕਾਂ ਨੇ ਕੋਸਟ ਗਾਰਡ ਨੂੰ ਦੱਸਿਆ ਕਿ ਜਹਾਜ਼ 'ਚ ਕਰੀਬ 80 ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕਾਂ ਦੀਆਂ ਪੰਜ ਕਿਸ਼ਤੀਆਂ, ਨੌਂ ਨਿੱਜੀ ਜਹਾਜ਼ਾਂ, ਇਕ ਹੈਲੀਕਾਪਟਰ, ਇਕ ਫੌਜੀ ਜਹਾਜ਼ ਅਤੇ ਕੋਸਟ ਗਾਰਡ ਦੇ ਗੋਤਾਖੋਰਾਂ ਨੇ ਰਾਤ ਭਰ ਬਚਾਅ ਕਾਰਜ ਵਿਚ ਹਿੱਸਾ ਲਿਆ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਐਂਟੀਕਿਥੇਰਾ ਟਾਪੂ ਦੇ ਨੇੜੇ ਏਥਨਜ਼ ਤੋਂ ਲਗਭਗ 235 ਕਿਲੋਮੀਟਰ (145 ਮੀਲ) ਦੱਖਣ ਵਿੱਚ ਇੱਕ ਚੱਟਾਨ ਟਾਪੂ ਨਾਲ ਇੱਕ ਕਿਸ਼ਤੀ ਟਕਰਾ ਗਈ ਸੀ ਜਿਸ ਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਸ਼ੁੱਕਰਵਾਰ ਨੂੰ, ਗ੍ਰੀਕ ਪੁਲਿਸ ਨੇ ਦੱਖਣੀ ਪੇਲੋਪੋਨੀਜ਼ ਟਾਪੂ 'ਤੇ ਇਕ ਕਿਸ਼ਤੀ ਦੇਖੇ ਜਾਣ ਤੋਂ ਬਾਅਦ ਤਸਕਰੀ ਦੇ ਦੋਸ਼ਾਂ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 92 ਸ਼ਰਨਾਰਥੀਆਂ ਨੂੰ ਹਿਰਾਸਤ ਵਿਚ ਲਿਆ।
ਬੁੱਧਵਾਰ ਨੂੰ ਯੂਨਾਨ ਦੇ ਫੋਲੇਗੈਂਡਰੋਸ ਦੇ ਸਾਈਕਲੇਡਿਕ ਟਾਪੂ ਦੇ ਨੇੜੇ ਇੱਕ ਕਿਸ਼ਤੀ ਡੁੱਬ ਗਈ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਸ਼ਰਨਾਰਥੀ ਲਾਪਤਾ ਹੋਣ ਦੇ ਡਰ ਦੇ ਵਿਚਕਾਰ ਇੱਕ ਖੋਜ ਅਤੇ ਬਚਾਅ ਅਭਿਆਨ ਤੀਜੇ ਦਿਨ ਵੀ ਜਾਰੀ ਹੈ। ਇਸ ਹਾਦਸੇ 'ਚ 13 ਲੋਕਾਂ ਦਾ ਬਚਾਅ ਹੋ ਗਿਆ ਹੈ। ਹਾਦਸੇ 'ਚ ਬਚੇ ਲੋਕਾਂ ਦਾ ਕਹਿਣਾ ਹੈ ਕਿ 17 ਲੋਕ ਲਾਪਤਾ ਹਨ।
ਇਹ ਵੀ ਪੜੋ: covid-19: ਆਸਟ੍ਰੇਲੀਆ 'ਚ ਤੇਜ਼ੀ ਨਾਲ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ