ETV Bharat / international

ਵੰਦੇ ਭਾਰਤ ਮਿਸ਼ਨ: ਹੁਣ ਤੱਕ 40 ਹਜ਼ਾਰ ਭਾਰਤੀ ਵਾਪਸੀ ਲਈ ਕਰਵਾ ਚੁੱਕੇ ਰਜਿਸਟ੍ਰੇਸ਼ਨ- ਭਾਰਤੀ ਸਫੀਰ

ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਵੰਦੇ ਭਾਰਤ ਮਿਸ਼ਨ ਦਾ ਤੀਜਾ ਪੜਾਅ 11 ਜੂਨ ਨੂੰ ਸ਼ੁਰੂ ਹੋਵੇਗਾ ਅਤੇ 1 ਜੁਲਾਈ ਤੱਕ ਚੱਲੇਗਾ ਜਿਸ ਲਈ ਹੁਣ ਤੱਕ 40 ਹਜ਼ਾਰ ਭਾਰਤੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

ਫ਼ੋਟੋ।
ਫ਼ੋਟੋ।
author img

By

Published : Jun 9, 2020, 1:30 PM IST

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਨੇ ਸੋਮਵਾਰ ਨੂੰ ਵੰਦੇ ਭਾਰਤ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 40 ਹਜ਼ਾਰ ਭਾਰਤੀ ਨਾਗਰਿਕ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

ਉਨ੍ਹਾਂ ਦੱਸਿਆ, "ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ ਨੂੰ ਅਮਰੀਕਾ ਵਿਚ ਹੋਈ ਸੀ। ਹੁਣ ਲਗਭਗ ਇਕ ਮਹੀਨਾ ਪੂਰਾ ਹੋ ਗਿਆ ਹੈ। ਇਸ ਮਿਸ਼ਨ ਤਹਿਤ ਹੁਣ ਤੱਕ 16 ਉਡਾਣਾਂ ਰਵਾਨਾ ਹੋਈਆਂ ਹਨ। ਸਾਡੇ ਕੋਲ ਲਗਭਗ 40 ਹਜ਼ਾਰ ਭਾਰਤੀ ਨਾਗਰਿਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਹੁਣ ਤੱਕ ਅਸੀਂ ਭਾਰਤ ਵਿੱਚ 5000 ਲੋਕਾਂ ਤੱਕ ਭਾਰਤ ਪਹੁੰਚਣ ਵਿੱਚ ਸਫ਼ਲ ਰਹੇ ਹਾਂ।"

ਉਨ੍ਹਾਂ ਕਿਹਾ, "ਪਹਿਲੇ ਪੜਾਅ ਵਿਚ ਅਸੀਂ ਬਹੁਤ ਵਿਗਿਆਨਕ ਤਰੀਕੇ ਨਾਲ ਚੱਲੇ। ਅਸੀਂ ਇਕ ਵਿਸ਼ੇਸ਼ ਸਾਈਟ ਬਣਾਈ ਜਿਸ 'ਤੇ ਸਾਨੂੰ ਕੁੱਲ ਗਿਣਤੀ ਮਿਲੀ ਅਤੇ ਇਹ ਇਕ ਐਮਰਜੈਂਸੀ ਨਿਕਾਸੀ ਉਡਾਣ ਹੈ। ਇਸ ਲਈ ਉਨ੍ਹਾਂ ਦੇ ਵਾਪਸ ਜਾਣ ਦੀਆਂ ਜਰੂਰਤਾਂ ਦੇ ਅਧਾਰ ਉੱਤੇ ਪਹਿਲੇ ਦੋ ਪੜਾਵਾਂ ਵਿੱਚ 16 ਉਡਾਣਾਂ ਤਹਿਤ 5000 ਲੋਕਾਂ ਨੂੰ ਲਿਜਾਇਆ ਗਿਆ ਹੈ। ਹੁਣ ਤੀਜਾ ਪੜਾਅ 11 ਜੂਨ ਨੂੰ ਸ਼ੁਰੂ ਹੋਵੇਗਾ ਅਤੇ 1 ਜੁਲਾਈ ਤੱਕ ਚੱਲੇਗਾ।"

ਉਨ੍ਹਾਂ ਅੱਗੇ ਕਿਹਾ, "ਇਥੇ ਲਗਭਗ 50 ਉਡਾਣਾਂ ਹਨ ਜੋ ਕਿ ਜਾ ਰਹੀਆਂ ਹਨ ਪਰ ਇਸ ਪੜਾਅ ਵਿਚ ਏਅਰ ਇੰਡੀਆ ਦੁਆਰਾ ਸਿੱਧੇ ਤੌਰ 'ਤੇ ਉਨ੍ਹਾਂ ਲੋਕਾਂ ਲਈ ਬੁਕਿੰਗ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਫਾਰਤਖ਼ਾਨੇ ਦੀ ਵੈਬਸਾਈਟ ਉੱਤੇ ਰਜਿਸਟਰ ਕੀਤਾ ਹੈ। ਜੇ ਕਿਸੇ ਨੇ ਰਜਿਸਟਰ ਨਹੀਂ ਕੀਤਾ ਹੈ, ਤਾਂ ਤੁਸੀਂ ਅਜੇ ਵੀ ਜਾ ਸਕਦੇ ਹੋ ਅਤੇ ਕਰ ਸਕਦੇ ਹੋ। ਫਿਰ ਅਖੀਰ ਵਿੱਚ ਨਜ਼ਰ ਮਾਰਾਂਗੇ ਕੁੱਲ ਕਿੰਨੀ ਗਿਣਤੀ ਬਚੀ ਹੈ ਅਤੇ ਫਿਰ ਫੈਸਲਾ ਲਿਆ ਜਾਵੇਗਾ ਕਿ ਇਸ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ।"

ਵਪਾਰਕ ਉਡਾਣਾਂ ਬਾਰੇ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਇਹ ਅਜੇ ਵਿਚਾਰ ਅਧੀਨ ਹੈ, ਪਰ ਉਨ੍ਹਾਂ ਨੂੰ ਇਹ ਜਾਣਨ ਦੀ ਵੀ ਜ਼ਰੂਰਤ ਹੈ ਕਿਉਂਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਉਣ ਜਾਂ ਜਾਣ ਦੀ ਇਜਾਜ਼ਤ ਦੇਣ ਬਾਰੇ ਵੱਖ-ਵੱਖ ਦੇਸ਼ਾਂ ਦੇ ਆਪਣੇ ਨਿਯਮ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.