ਸੈਨ ਫ਼ਰਾਂਸਿਸਕੋ: ਵੰਦੇ ਭਾਰਤ ਮਿਸ਼ਨ ਦੇ ਤਹਿਤ 226 ਭਾਰਤੀਆਂ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਸੈਨ ਫ਼ਰਾਂਸਿਸਕੋ ਤੋਂ ਦਿੱਲੀ ਅਤੇ ਹੈਦਰਾਬਾਦ ਵਿਖੇ ਭਾਰਤ ਲਿਆਂਦਾ ਗਿਆ।
ਦੱਸ ਦਈਏ ਕਿ ਕੋਵਿਡ-19 ਸੰਕਰਮਣ ਨੂੰ ਦੇਖਦੇ ਹੋਏ ਹਵਾਈ ਯਾਤਰਾ ਉੱਤੇ ਰੋਕ ਲੱਗੀ ਹੋਈ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੰਦੇ ਭਾਰਤ ਮਿਸ਼ਨ ਦੇ ਤਹਿਤ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਲਿਆ ਰਹੀ ਹੈ।
ਸੈਨ ਫ਼ਰਾਂਸਿਸਕੋ ਵਿੱਚ ਭਾਰਤ ਮੰਤਰਾਲੇ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ 29,034 ਪ੍ਰਵਾਸੀ ਭਾਰਤੀਆਂ ਸਮੇਤ ਕੁੱਲ 1,65,375 ਲੋਕਾਂ ਨੂੰ ਵਾਪਸ ਲਿਆਂਦਾ ਗਿਆ ਹੈ।
ਵੰਦੇ ਭਾਰਤ ਮਿਸ਼ਨ ਦਾ ਪਹਿਲਾ ਪੜਾਅ 7 ਮਈ ਤੋਂ ਸ਼ੁਰੂ ਹੋਇਆ ਸੀ ਅਤੇ ਦੂਸਰਾ ਪੜਾਅ 16 ਮਈ ਨੂੰ ਸ਼ੁਰੂ ਕੀਤਾ ਗਿਆ ਸੀ। ਵੰਦੇ ਭਾਰਤ ਮਿਸ਼ਨ ਦਾ ਤੀਸਰਾ ਪੜਾਅ 11 ਜੂਨ ਤੋਂ ਸ਼ੁਰੂ ਹੋਇਆ ਹੈ, ਜੋ ਕਿ 30 ਜੂਨ ਤੱਕ ਚੱਲੇਗਾ।