ਵਾਸ਼ਿੰਗਟਨ: ਡੈਮੋਕ੍ਰੇਟਿਕ ਨੇਤਾਵਾਂ ਵੱਲੋਂ ਨਿਯੰਤਰਿਤ ਅਮਰੀਕੀ ਸੰਸਦ ਸਭਾ ਨੇ ਪਿਛਲੇ ਹਫਤੇ ਕੈਪੀਟਲ ਬਿਲਡਿੰਗ (ਯੂਐਸ ਸੰਸਦ ਭਵਨ) ਵਿੱਚ ਹਿੰਸਾ ਦੇ ਮੱਦੇਨਜ਼ਰ ਬਾਹਰ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਂਅਭਿਯੋਗ ਮਤਾ ਪਾਸ ਕੀਤਾ ਸੀ। ਇਸ ਦੇ ਨਾਲ ਹੀ, ਟਰੰਪ ਅਮਰੀਕਾ ਦੇ ਇਤਿਹਾਸ 'ਚ ਅਜਿਹੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ ,ਜਿਨ੍ਹਾਂ ਦੇ ਖਿਲਾਫ ਦੋ ਵਾਰ ਦੋ ਮਹਾਂਅਭਿਯੋਗ ਚਲਾਇਆ ਜਾ ਰਿਹਾ ਹੈ।
ਇਸ ਮਤੇ ਨੂੰ 197 ਦੇ ਮੁਕਾਬਲੇ 232 ਮਤਾਂ ਨਾਲ ਪਾਸ ਕੀਤਾ ਗਿਆ ਸੀ। ਰਿਪਬਲੀਕਨ ਪਾਰਟੀ ਦੇ 10 ਸੰਸਦ ਮੈਂਬਰਾਂ ਨੇ ਵੀ ਇਸ ਦੇ ਸਮਰਥਨ 'ਚ ਵੋਟ ਦਿੱਤੀ।
ਟਰੰਪ 'ਤੇ ਲੱਗੇ ਦੇਸ਼ਦ੍ਰੋਹ ਦੇ ਦੋਸ਼
ਇਸ ਮਹਾਂਅਭਿਯੋਗ ਮਤੇ 'ਚ, ਬਾਹਰ ਜਾਣ ਵਾਲੇ ਰਾਸ਼ਟਰਪਤੀ ਉੱਤੇ 6 ਜਨਵਰੀ ਨੂੰ ‘ਦੇਸ਼ਦ੍ਰੋਹ ਲਈ ਭੜਕਾਉਣ’ ਦੇ ਦੋਸ਼ ਲਗਾਏ ਗਏ ਹਨ।
ਇਸ 'ਚ ਕਿਹਾ ਗਿਆ ਹੈ ਕਿ ਟਰੰਪ ਨੇ ਆਪਣੇ ਸਮਰਥਕਾਂ ਨੂੰ ਕੈਪੀਟਲ ਬਿਲਡਿੰਗ (ਸੰਸਦ ਕੰਪਲੈਕਸ) ਦਾ ਘੇਰਾਬੰਦੀ ਕਰਨ ਲਈ ਉਕਸਾਇਆ ਸੀ। ਜਦੋਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤੇ ਲੋਕਾਂ ਵੱਲੋਂ ਕੀਤੇ ਗਏ ਹਮਲਿਆਂ ਕਾਰਨ ਪ੍ਰਕਿਰਿਆ 'ਚ ਰੁਕਾਵਟ ਆਈ। ਇਸ ਘਟਨਾ 'ਚ ਇੱਕ ਪੁਲਿਸ ਅਧਿਕਾਰੀ ਸਣੇ ਪੰਜ ਲੋਕ ਮਾਰੇ ਗਏ ਸਨ।
ਚਾਰ ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ। ਚਾਰ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਐਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਣਾਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਮਹਾਂਅਭਿਯੋਗ ਦੇ ਸਮਰਥਨ ਵਿੱਚ ਵੋਟ ਦਿੱਤੀ।
ਹੁਣ ਇਹ ਪ੍ਰਸਤਾਵ ਸੈਨੇਟ ਨੂੰ ਭੇਜਿਆ ਜਾਵੇਗਾ, ਜੋ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਸੁਣਵਾਈ ਕਰੇਗਾ ਤੇ ਵੋਟ ਪਾਵੇਗਾ। ਸੈਨੇਟ ਦੀ ਮਿਆਦ 19 ਜਨਵਰੀ ਤੱਕ ਮੁਲਤਵੀ ਕੀਤੀ ਗਈ ਹੈ। ਇੱਕ ਦਿਨ ਬਾਅਦ, 20 ਜਨਵਰੀ ਨੂੰ ਜੋ ਬਾਈਡਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਯੂਐਸ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਦਾ ਬਿਆਨ
ਟਰੰਪ ਦੇ ਖਿਲਾਫ ਦੂਜੀ ਵਾਰ ਮਹਾਂਅਭਿਯੋਗ ਪ੍ਰਕਿਰਿਆ ਤੋਂ ਬਾਅਦ, ਯੂਐਸ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਸੰਸਦ ਨੇ ਅੱਜ ਦਿਖਾਇਆ ਹੈ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਵੀ ਨਹੀਂ।
ਸਪੀਕਰ ਨੈਨਸੀ ਪੇਲੋਸੀ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਸਾਡੇ ਦੇਸ਼ ਖਿਲਾਫ ਦੇਸ਼ਦ੍ਰੋਹ ਨੂੰ ਉਕਸਾਇਆ ਹੈ। ਇਸ ਦੇਸ਼ ਖਿਲਾਫ ਹਥਿਆਰਬੰਦ ਬਗਾਵਤ ਹੈ। ਉਨ੍ਹਾਂ ਨੂੰ ਅਹੁਦੇ ਤੋਂ ਹੱਟਾ ਦੇਣਾ ਚਾਹੀਦਾ ਹੈ।'