ਬੀਜਿੰਗ: ਤਾਈਵਾਨ ਦੇ ਅਸਮਾਨ ਵਿੱਚ ਅਮਰੀਕੀ ਫ਼ੌਜੀ ਹਵਾਈ ਜਹਾਜ਼ ਨੂੰ ਉਡਦਾ ਹੋਇਆ ਵੇਖ ਚੀਨ ਭੜਕ ਗਿਆ ਹੈ। ਦੱਸ ਦੇਈਏ ਕਿ ਚੀਨ ਤਾਈਵਾਨ 'ਤੇ ਆਪਣੇ ਖੇਤਰ ਦੇ ਹਿੱਸੇ ਵਜੋਂ ਦਾਅਵਾ ਕਰਦਾ ਹੈ।
ਮੰਗਲਵਾਰ 9 ਜੂਨ ਨੂੰ ਇੱਕ ਅਮਰੀਕੀ ਫ਼ੌਜੀ ਜਹਾਜ਼ ਨੇ ਤਾਈਵਾਨ ਦੇ ਟਾਪੂ ਉੱਤੇ ਉਡਾਣ ਭਰੀ। ਗਲੋਬਲ ਟਾਈਮਜ਼ ਨੇ ਤਾਇਵਾਨ ਦੇ ਰੱਖਿਆ ਅਥਾਰਟੀ ਦੇ ਹਵਾਲੇ ਨਾਲ ਕਿਹਾ ਕਿ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।
ਹਾਲਾਂਕਿ ਚੀਨ ਇਸ ਤੋਂ ਬਹੁਤ ਨਾਰਾਜ਼ ਦਿਖਾਈ ਦੇ ਰਿਹਾ ਹੈ।