ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ7 ਸ਼ਿਖ਼ਰ ਸੰਮੇਲਨ ਲਈ ਫ਼ਰਾਂਸ ਯਾਤਰਾ ਉੱਤੇ ਜਾਣ ਤੋਂ ਪਹਿਲਾਂ ਫ਼੍ਰੈਂਚ ਵਾਇਨ ਉੱਤੇ ਕਰ ਲਾਉਣ ਦੀ ਧਮਕੀ ਦਿੱਤੀ ਹੈ।
ਉਨ੍ਹਾਂ ਨੇ ਵਾਇਟ ਹਾਉਸ ਵਿਖੇ ਆਪਣੇ ਹੈਲੀਕਾਪਟਰ ਵਿੱਚ ਸਵਾਰ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਉਹ ਅਮਰੀਕਾ ਦੀ ਸ਼ਾਨਦਾਰ ਕੰਪਨੀਆਂ ਹਨ ਅਤੇ ਸਪੱਸ਼ਟ ਕਰਦਾ ਹਾਂ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਫ਼ਰਾਂਸ ਸਾਡੀ ਕੰਪਨੀਆਂ ਤੋਂ ਕਰ ਵਸੂਲੇ।
ਉਨ੍ਹਾਂ ਕਿਹਾ 'ਜੇ ਫ਼ਰਾਂਸ ਅਜਿਹਾ ਕਰਦਾ ਹੈ ਤਾਂ ਅਸੀਂ ਉਨ੍ਹਾਂ ਦੀ ਵਾਇਨ ਉੱਤੇ ਕਰ ਲਾਉਣ ਵਾਲੇ ਹਾਂ ਜਾਂ ਕੋਈ ਹੋਰ ਤਰੀਕਾ ਕੱਢਾਂਗੇ। ਅਸੀਂ ਉਨ੍ਹਾਂ ਵਾਇਨ ਉੱਤੇ ਹਰ ਇਸ ਤਰ੍ਹਾਂ ਦਾ ਕਰ ਲਾਵਾਂਗੇ, ਜੋ ਉਨ੍ਹਾਂ ਨੇ ਕਦੇ ਵੀ ਨਹੀਂ ਦੇਖਿਆ ਹੋਵੇਗਾ ।
ਜ਼ਿਕਰਯੋਗ ਹੈ ਕਿ ਜੀ7 ਸਿਖਰ ਸੰਮੇਲਮ ਅੱਜ ਫਰਾਂਸ ਚ ਹੋਇਆ ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੇ ਭਾਗ ਲਿਆ।