ETV Bharat / international

ਚੀਨੀ ਕੰਪਨੀਆਂ 'ਚ ਟਰੰਪ ਨੇ ਰੋਕਿਆ ਅਮਰੀਕੀ ਨਿਵੇਸ਼

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀਆਂ 31 ਕੰਪਨੀਆਂ ਵਿੱਚ ਅਮਰੀਕੀ ਨਿਵੇਸ਼ 'ਤੇ ਰੋਕ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ।

Trump suspends US investment in Chinese companies
ਚੀਨੀ ਕੰਪਨੀਆਂ 'ਚ ਟਰੰਪ ਨੇ ਰੋਕਿਆ ਅਮਰੀਕੀ ਨਿਵੇਸ਼
author img

By

Published : Nov 14, 2020, 10:31 AM IST

ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀਆਂ 31 ਕੰਪਨੀਆਂ ਵਿੱਚ ਅਮਰੀਕੀ ਨਿਵੇਸ਼ 'ਤੇ ਰੋਕ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਕੰਟਰੋਲ ਚੀਨੀ ਫ਼ੌਜ ਦੇ ਹੱਥਾਂ ਵਿੱਚ ਹੈ।

ਅਮਰੀਕੀ ਰਾਸ਼ਟਰਪਤੀ ਨੇ ਇਸ ਕਾਰਜਕਾਰੀ ਆਦੇਸ਼ 'ਤੇ ਵੀਰਵਾਰ ਨੂੰ ਦਸਤਖ਼ਤ ਕੀਤੇ। ਇਸ ਆਦੇਸ਼ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਕੰਪਨੀਆਂ ਵਿੱਚ ਕਿਸੇ ਵੀ ਰੂਪ ਵਿੱਚ ਨਿਵੇਸ਼ ਕਰਨ ਵਾਲੇ ਸ਼ੇਅਰਾਂ ਦੀ ਖ਼ਰੀਦ 'ਤੇ ਪਾਬੰਦੀ ਲਗਾਈ ਗਈ ਹੈ। ਟਰੰਪ ਨੇ ਆਪਣੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਕਿ ਚੀਨ ਆਪਣੀ ਸਮਰੱਥਾ ਵਧਾਉਣ ਲਈ ਅਮਰੀਕੀ ਪੂੰਜੀ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੀ ਫ਼ੌਜ, ਖ਼ੁਫ਼ੀਆ ਸੇਵਾ ਅਤੇ ਹੋਰ ਸੁਰੱਖਿਆ ਲੋੜਾਂ ਦਾ ਵਿਕਾਸ ਅਤੇ ਆਧੁਨਿਕੀਕਰਨ ਕਰ ਰਿਹਾ ਹੈ।

ਇਸ ਨਾਲ ਅਮਰੀਕੀ ਫ਼ੌਜ ਨੂੰ ਸਿੱਧੇ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹ ਆਦੇਸ਼ 31 ਚੀਨੀ ਕੰਪਨੀਆਂ 'ਤੇ ਲਾਗੂ ਹੈ ਜਿਨ੍ਹਾਂ ਦੇ ਬਾਰੇ ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਚੀਨ ਦੀ ਫ਼ੌਜ ਦੇ ਵਿਕਾਸ ਅਤੇ ਆਧੁਨਿਕੀਕਰਨ ਵਿੱਚ ਮਦਦ ਮਿਲ ਰਹੀ ਹੈ ਅਤੇ ਉਹ ਸਿੱਧੇ ਅਮਰੀਕੀ ਸੁਰੱਖਿਆ ਨੂੰ ਖ਼ਤਰਾ ਹੈ।

ਸੀਐੱਨਐੱਨ ਦੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਪਾਬੰਦੀਸ਼ੁਦਾ ਕੰਪਨੀਆਂ ਵਿੱਚ ਸਮਾਰਟਫੋਨ ਨਿਰਮਾਤਾ ਹੁਆਵੇ ਅਤੇ ਵੀਡੀਓ ਨਿਗਰਾਨੀ ਉਪਕਰਨ ਬਣਾਉਣ ਵਾਲੀ ਕੰਪਨੀ ਹਿਕਵਿਜ਼ਨ ਸ਼ਾਮਲ ਹਨ। ਇਸ ਦੇ ਇਲਾਵਾ ਇਸ ਸੂਚੀ ਵਿੱਚ ਚਾਈਨਾ ਟੈਲੀਕਾਮ ਅਤੇ ਚਾਈਨਾ ਮੋਬਾਈਲ ਵੀ ਹਨ ਜੋ ਨਿਊਯਾਰਕ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹਨ। ਟਰੰਪ ਨੇ ਕਿਹਾ ਕਿ ਇਹ ਕੰਪਨੀਆਂ ਅਮਰੀਕੀ ਨਿਵੇਸ਼ਕਾਂ ਦੇ ਸ਼ੇਅਰ ਵੇਚ ਕੇ ਪੂੰਜੀ ਇਕੱਤਰ ਕਰਦੀਆਂ ਹਨ ਅਤੇ ਚੀਨ ਨੇ ਆਪਣੇ ਵਿਕਾਸ ਅਤੇ ਆਧੁਨਿਕੀਕਰਨ ਲਈ ਅਮਰੀਕੀ ਨਿਵੇਸ਼ਕਾਂ ਦਾ ਸ਼ੋਸ਼ਣ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.