ਨਿਊਯਾਰਕ: ਸ਼ੌਰਟ ਵੀਡੀਓ ਐਪ ਟਿਕ-ਟੌਕ ਨੇ ਅਮਰੀਕਾ ਦੀ ਇੱਕ ਅਦਾਲਤ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਉਨ੍ਹਾਂ ਟਰੰਪ ਪ੍ਰਸ਼ਾਸਨ ਦੇ ਦਿੱਤੇ ਗਏ ਅਦੇਸ਼ਾਂ ਨੂੰ ਚੁਣੌਤੀ ਦਿੱਤੀ ਹੈ।
ਜ਼ਿਕਰੈ ਖ਼ਾਸ ਹੈ ਕਿ ਪੈਂਸਿਲਵੇਨੀਆ ਦੇ ਇੱਕ ਸੰਘੀ ਜੱਜ ਨੇ ਸਰਕਾਰ ਦੀਆਂ ਉਨ੍ਹਾਂ ਪਾਬੰਦੀਆਂ ਨੂੰ ਰੋਕ ਦਿੱਤਾ, ਜੋ 12 ਨਵੰਬਰ ਤੋਂ ਪ੍ਰਭਾਵੀ ਰੂਪ ਤੋਂ ਇਸ ਐਪ ਨੂੰ ਬੰਦ ਕਰ ਦਿੰਦੀਆਂ। ਇਹ ਹੁਕਮ ਉਸ ਕੇਸ ਤੋਂ ਬਾਅਦ ਆਇਆ ਜੋ ਟਿਕ-ਟੌਕ ਬਣਾਉਣ ਵਾਲੀਆਂ ਨੇ ਇਸ ਪਾਬੰਦੀ ਵਿਰੁੱਧ ਲਾਇਆ ਸੀ।
ਸੁਣਵਾਈ ਦੌਰਾਨ ਜਜ ਨੇ ਆਪਣੇ ਆਦੇਸ਼ਾਂ 'ਚ ਕਿਹਾ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕਸ ਪਾਵਰ ਐਕਟ ਤਹਿਤ ਇਹ ਵੀਡੀਓ ਸੂਚਨਾਤਮਕ ਹਨ ਤੇ ਨਿਊਜ਼ ਵਾਇਰ ਫੀਡ ਨਾਲ ਜੁੜੇ ਹੋਏ ਹਨ।
ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਟਿਕ-ਟੌਕ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਇਨ੍ਹਾਂ ਐਪਲੀਕੇਸ਼ਨਾਂ ਰਾਹੀਂ ਉਪਭੋਗਤਾ ਕੋਲੋਂ ਵੱਡੀ ਗਿਣਤੀ ਵਿੱਚ ਜਾਣਕਾਰੀ ਲਈ ਜਾ ਰਹੀ ਹੈ ਅਤੇ ਇਹ ਜੋਖ਼ਮ ਅਸਲ ਹਨ। ਇਹ ਡੇਟਾ ਚੀਨੀ ਕਮਿਊਨਿਸਟ ਪਾਰਟੀ ਰਾਹੀਂ ਅਕਸੈਸ ਕੀਤਾ ਜਾ ਸਕਦਾ ਹੈ।