ETV Bharat / international

ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ - Thompson University

ਕੈਨੇਡਾ ਦੀ ਥੌਮਸਨ ਰਿਵਰਜ਼ ਯੂਨੀਵਰਸਿਟੀ ਦੇ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਇਹ ਵਿਦਿਆਰਥੀ ਆਪਣੇ ਮਿੱਤਰਾਂ ਨਾਲ ਘੁੰਮਣ ਗਿਆ ਸੀ।

ਫ਼ੋਟੋ।
author img

By

Published : May 6, 2019, 1:09 PM IST

ਨਵੀਂ ਦਿੱਲੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਇੱਕ ਭਾਰਤੀ ਵਿਦਿਆਰਥੀ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਥੌਮਸਨ ਰਿਵਰਜ਼ ਯੂਨੀਵਰਸਿਟੀ ਦਾ 23 ਸਾਲਾ ਵਿਦਿਆਰਥੀ ਆਪਣੇ ਮਿਤਰਾਂ ਨਾਲ ਨਦੀ ਵਿੱਚ ਤੈਰਾਕੀ ਕਰਨ ਗਿਆ ਸੀ। ਨਦੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਵਿੱਚ ਵਹਿ ਗਿਆ, ਉਸ ਦੀ ਤਲਾਸ਼ ਲਈ ਅਣਥੱਕ ਯਤਨ ਕੀਤੇ ਗਏ।

ਕੈਮਲੂਪਸ ਆਰਸੀਐੱਮਪੀ ਨੇ ਫ਼ਿਲਹਾਲ ਵਿਦਿਆਰਥੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਅਤੇ ਭਾਰਤ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਤੋਂ ਬਾਅਦ ਕੈਮਲੂਪਸ ਫ਼ਾਇਰ ਰੈਸਕਿਊ ਵੱਲੋਂ ਵਿਦਿਆਰਥੀ ਦੀ ਭਾਲ ਵਾਸਤੇ ਇੱਕ ਟੀਮ ਭੇਜੀ ਗਈ ਪਰ ਸਫ਼ਲਤਾ ਨਾ ਮਿਲੀ।

ਸ਼ਨੀਵਾਰ ਨੂੰ ਸਵੇਰੇ 11 ਵਜੇ ਆਰਸੀਐਮਪੀ ਦੇ ਗੋਤਾਖੋਰਾਂ ਨੇ ਵਿਦਿਆਰਥੀ ਦੀ ਲਾਸ਼ ਲੱਭ ਲਈ ਗਈ ਹੈ। ਭਾਵੇਂ ਵਿਦਿਆਰਥੀ ਦੀ ਮੌਤ ਡੁੱਬਣ ਕਾਰਨ ਹੋਈ ਪਰ ਫਿਰ ਵੀ ਬੀਸੀ ਕੋਰੋਨਰਜ਼ ਸਰਵਿਸ ਨੂੰ ਪੜਤਾਲ ਲਈ ਸੱਦਿਆ ਗਿਆ।

Intro:Body:

Student Drown in Canada

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.