ETV Bharat / international

ਵਿਦੇਸ਼ਾਂ ਤੋਂ ਵੀ ਹੋਣ ਲੱਗੀ ਲਖਮੀਪੁਰ ਖੇੜੀ ਘਟਨਾ ਦੀ ਨਿਖੇਧੀ - ਪ੍ਰਿਅੰਕਾ ਗਾਂਧੀ

ਕਿਸਾਨਾਂ (Farmers) ਦੀ ਮੰਗ ਪਹਿਲਾਂ ਹੀ ਵਿਸ਼ਵ ਦੇ ਕੋਣੇ-ਕੋਣੇ ਤੱਕ ਗੂੰਜ ਉਠੀ ਹੈ ਤੇ ਦਿੱਲੀ ਦੀਆਂ ਸਰਹੱਦਾਂ (Delhi Border) ‘ਤੇ ਚੱਲ ਰਹੇ ਕਿਸਾਨ ਅੰਦੋਲਨ (Farmers' Agitation) ਨੂੰ ਚੁਫੇਰਿਓਂ ਭਾਰੀ ਸਮਰਥਨ ਮਿਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਲਖੀਮਪੁਰ ਖੇੜੀ (ਯੂਪੀ) (Lakhimpur Kheri) ਵਿਖੇ ਕਿਸਾਨਾਂ ਦੀ ਦਰਦ ਭਰੀ ਮੌਤਾਂ ਦੀ ਘਟਨਾ ਨੇ ਵੀ ਕਿਸਾਨ ਹਿਤੈਸ਼ੀਆਂ ਦੇ ਹਿਰਦੇ ਵਲੂੰਧਰ ਦਿੱਤੇ ਹਨ।

ਲਖਮੀਪੁਰ ਖੇੜੀ ਘਟਨਾ ਦੀ ਨਿਖੇਧੀ
ਲਖਮੀਪੁਰ ਖੇੜੀ ਘਟਨਾ ਦੀ ਨਿਖੇਧੀ
author img

By

Published : Oct 5, 2021, 2:59 PM IST

ਚੰਡੀਗੜ੍ਹ: ਲਖੀਮਪੁਰ ਖੇੜੀ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਮੁਜਾਹਰਾ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਦੇ ਬੇਟੇ (Son of Minister) ਵੱਲੋਂ ਗੱਡੀ ਚੜ੍ਹਾਉਣ ਕਾਰਨ ਹੋਈਆਂ ਮੌਤਾਂ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਜਿੱਥੇ ਪੰਜਾਬ ਸਮੇਤ ਸਮੁੱਚੇ ਦੇਸ਼ ‘ਚੋਂ ਆਵਾਜ ਉਠ ਰਹੀ ਹੈ ਕਿ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਉਥੇ ਹੀ ਹੁਣ ਵਿਦੇਸ਼ਾਂ (Across the country) ਵਿੱਚੋਂ ਵੀ ਇਨ੍ਹਾਂ ਮ੍ਰਿਤਕ ਕਿਸਾਨਾਂ ਦੇ ਹਮਦਰਦੀ ਖੜ੍ਹੇ ਹੋ ਗਏ ਹਨ।

  • This is deeply disturbing and there must be an investigation into the deaths of the 4 farmers who were peacefully protesting.
    1. Gurwinder Singh, 19
    2. Lovepreet Singh, 20
    3. Daljeet Singh, 35
    4. Nachatar Singh, 60#FarmersProtest https://t.co/B2Az2ONWhB

    — Preet Kaur Gill MP (@PreetKGillMP) October 4, 2021 " class="align-text-top noRightClick twitterSection" data=" ">

ਯੂਕੇ ਕੈਨੇਡਾ ਤੋਂ ਹੋਈ ਨਿਖੇਧੀ

ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਪ੍ਰਤੀਨਿਧਾਂ ਨੇ ਇਸ ਘਟਨਾ ਦੀ ਸਖ਼ਤ ਲਫ਼ਜਾਂ ਵਿੱਚ ਨਿਖੇਧੀ ਕੀਤੀ ਹੈ। ਕੈਨੇਡਾ (Canada) ਅਤੇ ਇੰਗਲੈਂਡ (England) ਤੋਂ ਪੰਜਾਬੀ ਮੂਲ (Punjabi based) ਦੇ ਸੰਸਦ ਮੈਂਬਰਾਂ ਟਿਮ ਉੱਪਲ (Tim Uppal) ਅਤੇ ਰੂਬੀ ਸਹੋਤਾ (Ruby Sahota) ਅਤੇ ਪ੍ਰੀਤ ਕੌਰ ਗਿੱਲ (Preet Kaur Gill) ਤੋਂ ਇਲਾਵਾ ਤਨਮਨਜੀਤ ਸਿੰਘ ਢੇਸੀ (Tanmanjit Singh Dhesi) ਨੇ ਆਪੋ-ਆਪਣੇ ਟਵੀਟ ਰਾਹੀਂ ਰੋਸ ਪ੍ਰਗਟਾਇਆ ਹੈ ਤੇ ਨਾਲ ਹੀ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਯੂਪੀ ਦੇ ਲਖੀਮਪੁਰ ਖੇੜੀ ਵਿਖੇ ਹਿੰਸਾ ਦੀ ਨਿੰਦਾ ਕੀਤੀ ਹੈ ਜਿੱਥੇ ਐਤਵਾਰ ਨੂੰ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ।

  • I’m heartbroken to learn about the violence directed at protesting farmers in Lakhimpur Kheir, India.

    My heartfelt condolences to the families of those who were killed or injured, I add my voice to the growing calls for justice and accountability.

    — Ruby Sahota (@rubysahotalib) October 5, 2021 " class="align-text-top noRightClick twitterSection" data=" ">

ਸਾਰਿਆਂ ਨੇ ਮਾਰਿਆ ਹਾਅ ਦਾ ਨਾਅਰਾ

ਯੂਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਰਾਹੀਂ ਕਿਹਾ ਹੈ ਕਿ “ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ ਅਤੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ 4 ਕਿਸਾਨਾਂ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਸੰਸਦ ਮੈਂਬਰ ਰੂਬੀ ਸਹੋਤਾ ਨੇ ਟਵੀਟ ਕਰਕੇ ਕਿਹਾ, “ਭਾਰਤ ਦੇ ਲਖੀਮਪੁਰ ਖੇੜੀ ਵਿੱਚ ਰੋਸ ਮੁਜਾਹਰਾ (Protest) ਕਰ ਰਹੇ ਕਿਸਾਨਾਂ 'ਤੇ ਹੋਈ ਹਿੰਸਾ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਮੈਂ ਨਿਆਂ ਅਤੇ ਜਵਾਬਦੇਹੀ ਦੀਆਂ ਵਧਦੀਆਂ ਮੰਗਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹਾਂ। ”

  • Shocked to learn about the brazen attack on protesting farmers in Lakhimpur Kheri which killed 4 farmers and injured many others. Those responsible must be brought to justice. #FarmersProtest

    — Tim S. Uppal (@TimUppal) October 4, 2021 " class="align-text-top noRightClick twitterSection" data=" ">

ਮੌਤ ‘ਤੇ ਪ੍ਰਗਟਾਇਆ ਦੁਖ

ਇੰਗਲੈਂਡ ਤੋਂ ਵੀ ਰੋਸ ਸਾਹਮਣੇ ਆਇਆ ਹੈ। ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕੀਤਾ, “ਲਖੀਮਪੁਰ ਖੇੜੀ ਭਾਰਤ ਵਿੱਚ ਸ਼ਾਂਤਮਈ ਕਿਸਾਨਾਂ ਮੁਜਾਹਰਾਕਾਰੀ ਕਾਰਕੁੰਨਾਂ ਅਤੇ ਹੋਰਾਂ ਦੀ ਮੌਤਾਂ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੇ ਨਾਂ ਪੂਰਾ ਹੋਣ ਵਾਲੇ ਨੁਕਸਾਨ ਲਈ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ। ਉਮੀਦ ਹੈ ਕਿ ਅਧਿਕਾਰੀ ਅਤੇ ਮੀਡੀਆ ਉਨ੍ਹਾਂ ਨਾਲ ਨਿਰਪੱਖ ਵਿਵਹਾਰ ਕਰਨਗੇ, ਕਿਉਂਕਿ ਉਹ ਹੁਣ ਨਿਆਂ ਦੇ ਹੱਕਦਾਰ ਹਨ। ”

ਯੂਪੀ ਸਰਕਾਰ ਨਹੀਂ ਜਾਣ ਦੇ ਰਹੀ ਕਿਸੇ ਹਮਦਰਦੀ ਨੂੰ

ਜਿਕਰਯੋਗ ਹੈ ਕਿ ਕਿਸਾਨਾਂ ਪ੍ਰਤੀ ਪੰਜਾਬ ਅਤੇ ਪੰਜਾਬੀ ਨਾ ਸਿਰਫ ਪੰਜਾਬ ਤੋਂ ਹੀ, ਸਗੋਂ ਸਮੁੱਚੇ ਦੇਸ਼ ਤੇ ਵਿਸ਼ਵ ਭਰ ਤੋਂ ਹਮਦਰਦੀ ਜਿਤਾਉਂਦੇ ਆ ਰਹੇ ਹਨ ਤੇ ਹੁਣ ਲਖੀਮਪੁਰ ਖੇੜੀ ਵਿਖੇ ਵਾਪਰੀ ਘਟਨਾ ਆਪਣੇ ਆਪ ਵਿੱਚ ਵੱਡੀ ਘਟਨਾ ਹੈ। ਇੱਕ ਕੇਂਦਰੀ ਮੰਤਰੀ ਦੇ ਬੇਟੇ ਵੱਲੋਂ ਮੁਜਾਹਰਾਕਾਰੀਆਂ ‘ਤੇ ਗੱਡੀ ਚੜ੍ਹਾ ਦੇਣਾ ਬਹੁਤ ਦੁਖਦਾਈ ਘਟਨਾ ਹੈ। ਇਸ ਨੂੰ ਲੈ ਕੇ ਪੰਜਾਬ ਦੀ ਸੱਤਾ ਧਿਰ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੁਮਾਇਂਦਿਆਂ ਨੇ ਨਾ ਸਿਰਫ ਨਿਖੇਧੀ ਕੀਤੀ ਹੈ, ਸਗੋਂ ਉਥੇ ਜਾ ਕੇ ਰੋਸ ਪ੍ਰਗਟਾਉਣਾ ਚਾਹਿਆ ਪਰ ਉਨ੍ਹਾਂ ਨੂੰ ਯੂਪੀ ਸਰਕਾਰ ਨੇ ਰੋਕ ਲਿਆ। ਇਹੋ ਨਹੀਂ ਕਾਂਗਰਸ ਦੀ ਕੌਮੀ ਆਗੂ ਪ੍ਰਿਅੰਕਾ ਗਾਂਧੀ (Priyanka Gandhi) ਨੂੰ ਵੀ ਪੀੜਤ ਪਰਿਵਾਰਾਂ ਨਾਲ ਨਹੀਂ ਮਿਲਣ ਦਿੱਤਾ ਤੇ ਹਿਰਾਸਤ ਵਿੱਚ ਲੈ ਲਿਆ। ਇਸ ਕਾਰਨ ਸਰਕਾਰ ਪ੍ਰਤੀ ਗੁੱਸਾ ਹੋਰ ਵਧਦਾ ਜਾ ਰਿਹਾ ਹੈ ਤੇ ਹੁਣ ਵਿਦੇਸ਼ ਤੋਂ ਵੀ ਇਸ ਘਟਨਾ ਦੀ ਨਿਖੇਧੀ ਹੋਣ ਲੱਗੀ ਹੈ।

ਇਹ ਵੀ ਪੜ੍ਹੋ:ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਖੀਮਪੁਰ ਹਿੰਸਾ ਬਾਰੇ ਪੁੱਛੇ ਸਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.