ETV Bharat / international

SFJ ਆਗੂ ਗੁਰਪਤਵੰਤ ਪੰਨੂ ਦਾ ਅਮਰੀਕਾ 'ਚ ਵਿਰੋਧ, ਸਾੜਿਆ ਪੁਤਲਾ - SFJ chief Gurpatwant Pannu

ਸ੍ਰੀ ਗੁਰੂ ਰਵੀਦਾਸ ਸਭਾ ਨੇ ਐੱਸਐੱਫ਼ਜੇ ਦੇ ਪ੍ਰਮੁੱਖ ਕਾਰਕੁੰਨ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਰੋਸ ਪ੍ਰਦਰਸ਼ਨ ਕਰ ਪੁਤਲਾ ਸਾੜਿਆ। ਉਨ੍ਹਾਂ ਪੰਨੂ 'ਤੇ ਭਾਰਤੀ-ਸੰਵਿਧਾਨ ਦੀ ਇੱਕ ਕਾਪੀ ਸਾੜਨ ਦੀ ਯੋਜਨਾ ਬਣਾਉਣ ਦੇ ਦੋਸ਼ ਲਾਏ ਹਨ।

ਰਵੀਦਾਸ ਭਾਈਚਾਰੇ ਨੇ ਸਾੜਿਆ ਪੁਤਲਾ
ਰਵੀਦਾਸ ਭਾਈਚਾਰੇ ਨੇ ਸਾੜਿਆ ਪੁਤਲਾ
author img

By

Published : Jan 29, 2020, 11:45 PM IST

Updated : Jan 30, 2020, 12:06 AM IST

ਨਿਊਯਾਰਕ: ਸ੍ਰੀ ਗੁਰੂ ਰਵੀਦਾਸ ਸਭਾ ਵੱਲੋਂ ਬੀਤੇ ਐਤਵਾਰ ਨੂੰ ਸਿਖਸ ਫਾਰ ਜਸਟਿਸ (ਐੱਸਐੱਫ਼ਜੇ) ਦੇ ਪ੍ਰਮੁੱਖ ਕਾਰਕੁੰਨ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਗੁਰੂ ਰਵੀਦਾਸ ਸਭਾ ਨੇ ਪੰਨੂ 'ਤੇ ਦੋਸ਼ ਲਾਏ ਹਨ ਕਿ ਉਸ ਨੇ ਭਾਰਤੀ-ਸੰਵਿਧਾਨ ਦੀ ਇੱਕ ਕਾਪੀ ਸਾੜਨ ਦੀ ਯੋਜਨਾ ਬਣਾਈ ਸੀ। ਇਸ ਦੇ ਚਲਦੇ ਉਨ੍ਹਾਂ ਗੁੱਸੇ 'ਚ ਪੰਨੂ ਦੇ ਪੁਤਲੇ ਨੂੰ ਸਾੜ ਕੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ।

ਸ੍ਰੀ ਗੁਰੂ ਰਵੀਦਾਸ ਸਭਾ ਮੁਤਾਬਕ ਉਨ੍ਹਾਂ ਰਵੀਦਾਸ ਭਾਈਚਾਰੇ ਦੇ ਭਗਵਾਨ ਤੇ ਸਵਿਧਾਨ ਨੂੰ ਬਣਾਉਣ ਵਾਲੇ ਡਾ. ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ ਹੈ। ਉਨ੍ਹਾਂ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਗੁਰਪਤਵੰਤ ਸਿੰਘ ਪੰਨੂ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ।

ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ 'ਆਜ਼ਾਦ' ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ 'ਰੈਫਰੈਂਡਮ-2020' ਮੁਹਿੰਮ ਸ਼ੁਰੂ ਕੀਤੀ ਗਈ ਸੀ। ਗੁਰਪਤਵੰਤ ਸਿੰਘ ਪੰਨੂ 'ਤੇ ਪਿਛਲੇ ਸਾਲ ਭਾਰਤ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਸਮਰਥਨ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।

ਜ਼ਿਕਰੇਖ਼ਾਸ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਪੰਜਾਬ ਪੁਲਿਸ ਅਤੇ ਉਤਰਾਖੰਡ ਪੁਲਿਸ ਨੇ ਭਾਰਤ ਵਿੱਚ ਐੱਸਐੱਫਜੇ ਦੇ ਕਾਰਕੁੰਨਾਂ ਵਿਰੁੱਧ 12 ਦੇ ਕਰੀਬ ਕੇਸ ਦਰਜ ਕੀਤੇ ਹਨ। ਇਨ੍ਹਾਂ 12 ਮਾਮਲਿਆਂ ਵਿੱਚ 40 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

Intro:Body:

Content:

                   Size 

Conclusion:
Last Updated : Jan 30, 2020, 12:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.