ਨਿਊਯਾਰਕ: ਕੋਰੋਨਾ ਮਹਾਂਮਾਰੀ ਵਿਸ਼ਵ ਭਰ ਵਿੱਚ ਫੈਲ ਰਹੀ ਹੈ। ਇਸ ਮਹਾਂਮਾਰੀ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੋਈ ਹੈ। ਅਮਰੀਕਾ ਦਾ ਨਿਊ ਯਾਰਕ ਰਾਜ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ। ਨਿਊ ਯਾਰਕ ਵਿੱਚ ਨੇਵੀ ਦੇ ਬਲੂ ਐਂਜਲਸ ਅਤੇ ਏਅਰ ਫੋਰਸ ਦੇ ਥੰਡਰਬਰਡਜ਼ ਦੇ ਜਹਾਜ਼ਾਂ ਨੇ ਹਵਾ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਹ ਪ੍ਰਦਰਸ਼ਨ ਨਿਊ ਯਾਰਕ ਸਿਟੀ ਦੇ ਕੋਰੋਨਾ ਨਾਲ ਲੜ ਰਹੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਲੜਾਈ ਵਿੱਚ ਸ਼ਹੀਦ ਹੋਏ ਕਰਮਚਾਰੀਆਂ ਲਈ ਕੀਤਾ ਸੀ।
ਸਕੁਐਡਰਨ ਏਅਰਕ੍ਰਾਫਟ ਨੇ ਦੁਪਹਿਰ ਨੂੰ ਨਿਊ ਯਾਰਕ ਅਤੇ ਨੇਵਾਰਕ ਸਿਟੀ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਬਾਅਦ ਜਹਾਜ਼ ਟ੍ਰੇਨਟਨ, ਨਿਊ ਜਰਸੀ ਅਤੇ ਫਿਲਡੇਲਫਿਯਾ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ: ਕੋਵਿਡ-19: ਅਮਰੀਕਾ ਵਿੱਚ ਇੱਕੋ ਦਿਨ 'ਚ 2200 ਮੌਤਾਂ, 10 ਲੱਖ ਤੋਂ ਵੱਧ ਪੀੜਤ
ਯੂਐਸ ਨੇਵੀ ਦੇ ਬਲੂ ਏਂਜਲਸ ਦੇ ਕਮਾਂਡਿੰਗ ਅਧਿਕਾਰੀ ਨੇ ਕਿਹਾ ਕਿ "ਸਾਨੂੰ ਕੋਵਿਡ-19 ਨਾਲ ਲੜਨ ਵਾਲਿਆਂ ਦਾ ਸਨਮਾਨ ਕਰਨ 'ਤੇ ਅਥਾਹ ਮਾਣ ਹੈ।"
ਫਲਾਈਓਵਰ ਨੇ ਪਾਇਲਟਾਂ ਲਈ ਸਿਖਲਾਈ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਫੌਜੀ ਅਧਿਕਾਰੀਆਂ ਦੇ ਅਨੁਸਾਰ, ਕੋਰੋਨਾ ਵਾਇਰਸ ਦੇ ਫੈਲਣ ਨਾਲ ਸਕੁਐਡਰਨ ਨੂੰ ਆਪਣੇ ਕਈ ਪ੍ਰਦਰਸ਼ਨ ਰੱਦ ਕਰਨੇ ਪਏ ਹਨ।