ਵਾਸ਼ਿੰਗਟਨ: ਅਮਰੀਕਾ-ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਅਤੇ ਅਮਰੀਕੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਇਸ ਵੇਲੇ ਕੋਰੋਨਾ ਵਾਇਰਸ ਨਾਲ ਲੜਨ ਲਈ ਘੱਟੋ-ਘੱਟ 3 ਸੰਭਾਵਤ ਟੀਕਿਆਂ 'ਤੇ ਮਿਲ ਕੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਅਮਰੀਕਾ ਦਾ “ਭਰੋਸੇਮੰਦ ਭਾਈਵਾਲ” ਹੈ ਅਤੇ ਵਾਸ਼ਿੰਗਟਨ ਨੂੰ ਜੋ ਵੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਉਹ ਭਾਰਤ ਵੱਲੋਂ ਪੂਰੇ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਸੰਧੂ ਨੇ ਕਿਹਾ ਕਿ ਇੰਟਰਨੈਸ਼ਨਲ ਸੈਂਟਰ ਫਾਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਆਈਸੀਐਮਈਆਰ) ਅਤੇ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਦੇ ਨਾਲ ਨਾਲ ਸਿਹਤ ਦੇ ਰਾਸ਼ਟਰੀ ਇੰਸਟੀਚਿਊਟ (ਐਨਆਈਐਚ) ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਲਈ ਘੱਟੋ-ਘੱਟ 3 ਵੈਕਸੀਨ 'ਤੇ ਮਿਲ ਕੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 40 ਲੱਖ ਤੋਂ ਪਾਰ, 2 ਲੱਖ 79 ਹਜ਼ਾਰ ਮੌਤਾਂ
ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵੇਂ ਦੇਸ਼ ਡਾਕਟਰੀ ਖੋਜ ਨਾਲ ਜੁੜੀ ਜਾਣਕਾਰੀ ਦੇ ਵਟਾਂਦਰੇ ਲਈ ਸਹਿਯੋਗ ਕਰ ਰਹੇ ਹੋਣ। ਉਨ੍ਹਾਂ ਦੱਸਿਆ ਕਿ ਤਕਰੀਬਨ 2 ਜਾਂ 3 ਸਾਲ ਪਹਿਲਾਂ ਆਈਸੀਐਮਆਰ ਅਤੇ ਸੀਡੀਸੀ ਨੇ ਮਿਲ ਕੇ ਰੋਟਾਵਾਇਰਸ ਨਾਮਕ ਇੱਕ ਹੋਰ ਵਾਇਰਸ ਦਾ ਇੱਕ ਟੀਕਾ ਤਿਆਰ ਕੀਤੀ ਸੀ। ਸੰਧੂ ਨੇ ਕਿਹਾ, "ਇਸ ਨਾਲ ਨਾ ਸਿਰਫ ਭਾਰਤ, ਬਲਕਿ ਅਮਰੀਕਾ ਦੇ ਨਾਲ ਕਈ ਹੋਰ ਦੇਸ਼ਾਂ ਦੀ ਵੀ ਮਦਦ ਹੋਈ ਹੈ।"
ਵਾਸ਼ਿੰਗਟਨ ਅਤੇ ਨਵੀਂ ਦਿੱਲੀ ਕੋਵਿਡ-19 ਸੰਕਟ ਦੌਰਾਨ ਨੇੜਿਓਂ ਸਹਿਯੋਗ ਕਰ ਰਹੇ ਹਨ ਅਤੇ ਇੱਕ-ਦੂਜੇ ਦੀ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਦੋਵਾਂ ਦੇਸ਼ਾਂ ਦੇ ਆਗੂ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸੰਪਰਕ ਵਿੱਚ ਹਨ। ਅਮਰੀਕਾ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਭਾਰਤ ਨੂੰ ਸਿਹਤ ਸਹਾਇਤਾ ਲਈ ਲਗਭਗ 5.9 ਮਿਲੀਅਨ ਡਾਲਰ ਦੀ ਸਹਾਇਤਾ ਕੀਤੀ ਹੈ।