ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ 3 ਦਿਨਾਂ ਅਮਰੀਕੀ ਯਾਤਰਾ ਦੌਰਾਨ ਐਤਵਾਰ ਨੂੰ ਪਾਕਿਸਤਾਨ ਦੇ ਵਪਾਰੀਆਂ ਨੂੰ ਮਿਲੇ। ਜਾਣਕਾਰੀ ਮੁਤਾਬਕ ਇਮਰਾਨ ਨੇ ਵਪਾਰੀਆਂ ਨਾਲ ਗੱਲਬਾਤ ਪਾਕਿਸਤਾਨ ਦੇ ਦੂਤਘਰ ਵਿਖੇ ਕੀਤੀ।
ਇਮਰਾਨ ਨੇ ਪਾਕਿਸਤਾਨੀ ਵਪਾਰੀਆਂ ਦੇ ਗਰੁੱਪ ਨੂੰ ਕਿਹਾ ਕਿ ਉਹ ਲੋਕ ਪਾਕਿਸਤਾਨ ਵਿੱਚ ਨਿਵੇਸ਼ ਕਰਨ ਤਾਂ ਕਿ ਪਾਕਿ ਅਰਥ-ਵਿਵਸਥਾ ਨੂੰ ਲਾਭ ਹੋ ਸਕੇ।
ਜਾਣਕਾਰੀ ਨੂੰ ਮੁਤਾਬਕ ਇਮਰਾਨ ਨੇ ਕਿਹਾ ਹੈ ਕਿ ਨਿਵੇਸ਼ ਨਾਲ ਪਾਕਿਸਤਾਨ ਦੇ ਰਣਨੀਤਿਕ ਸਥਿਤੀ ਅਤੇ ਵਿਆਪਕ ਖੇਤਰ ਨਾਲ ਕੁਨੈਕਟੀਵਿਟੀ ਦੁਆਰਾ ਆਰਥਿਕ ਅਤੇ ਵਪਾਰਕ ਮੌਕਿਆਂ ਨਾਲ ਲਾਭ ਦੇ ਮੌਕੇ ਪ੍ਰਾਪਤ ਹੋਣਗੇ।
ਇਹ ਵੀ ਪੜ੍ਹੋ : ਸਾਵਣ ਦਾ ਅੱਜ ਪਹਿਲਾਂ ਸੋਮਵਾਰ, ਮੰਦਰਾਂ 'ਚ ਭੀੜ
ਦੱਸ ਦਈਏ ਕਿ ਪਾਕਿ ਪ੍ਰਧਾਨ ਮੰਤਰੀ ਦੇ ਨਾਲ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਇੰਟਰ-ਸਰਵਿਸੀਜ ਇੰਟੈਲੀਜੈਂਸ (ISI)ਦੇ ਮੁੱਖੀ ਫ਼ੈਜ ਹਮੀਦ ਸ਼ਨਿਚਰਵਾਰ ਨੂੰ ਵਾਸ਼ਿੰਗਟਨ ਪਹੁੰਚੇ।