ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ 'ਉਹ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮਦੀਵਾਰ ਕਮਲਾ ਹੈਰਿਸ ਨੂੰ ਖ਼ਤਰੇ ਦੇ ਰੂਪ ਵਿੱਚ ਨਹੀਂ ਦੇਖਦੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਵਾਇਟ ਹਾਊਸ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਮੈਂ (ਉਸ ਬਾਰੇ ) ਕੂੜ ਨਹੀਂ ਹਾਂ, ਮੈਂ ਕਿਹਾ ਸੀ ਕਿ ਉਨ੍ਹਾਂ ਨੇ ਜੋ ਬਾਇਡੇਨ ਦੇ ਨਾਲ ਜਿੰਨਾਂ ਮਾੜਾ ਵਿਵਹਾਰ ਕੀਤਾ ਹੈ, ਉਹੋਂ ਜਿਹਾ ਕਿਸੇ ਨੇ ਨਹੀਂ ਕੀਤਾ। ਮੈਂ ਉਹ ਬਹਿਸ ਦੇਖੀ ਹੈ'।
ਇਹ ਪੁੱਛੇ ਜਾਣ `ਤੇ ਕਿ ਕੀ ਹੈਰਿਸ ਨੂੰ ਉਪ-ਰਾਸ਼ਟਰਪਤੀ ਦਾ ਅਹੁਦੇਦਾਰ ਬਣਾਉਣ 'ਚ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਟਰੰਪ ਨੇ ਕਿਹਾ, ਬਿਲਕੁਲ ਨਹੀਂ।
ਦੱਸਣਯੋਗ ਹੈ ਕਿ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਾਇਡੇਨ ਨੇ ਬੁੱਧਵਾਰ ਨੂੰ 55 ਸਾਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਸੀ।
ਹੈਰਿਸ ਅਫ਼ਰੀਕੀ ਪਿਤਾ ਤੇ ਭਾਰਤੀ ਮਾਂ ਦੀ ਸੰਤਾਨ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਇੱਕ ਕਾਲੀ ਚਮੜੀ ਵਾਲੀ ਔਰਤ ਦੇਸ਼ ਦੀ ਕਿਸੇ ਵੀ ਵੱਡੀ ਪਾਰਟੀ ਤੋਂ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣੀ ਹੈ। ਜੇ ਹੈਰੀਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ, ਤਾਂ ਉਹ ਇਸ ਅਹੁਦੇ 'ਤੇ ਰਹਿਣ ਵਾਲੀ ਅਮਰੀਕਾ ਦੀ ਪਹਿਲੀ ਔਰਤ ਹੋਵੇਗੀ।
ਹੈਰਿਸ ਨੂੰ ਉਮੀਦਵਾਰ ਚੁਣੇ ਜਾਣ ਤੋਂ ਹੈਰਾਨ ਹੋ ਕੇ ਟਰੰਪ ਅਤੇ ਉਸ ਦੀ ਚੋਣ ਮੁਹਿੰਮ ਨੇ ਸੈਨੇਟਰ ਦੀ ਅਲੋਚਨਾ ਕੀਤੀ ਹੈ।