ਕਾਨਪੁਰ/ਉੱਤਰ ਪ੍ਰਦੇਸ਼: ਅਕਸਰ ਦੇਖਿਆ ਗਿਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕਈ ਵਾਰ ਅਜਿਹੇ ਫੈਸਲੇ ਲੈ ਲੈਂਦੇ ਹਨ, ਜਿਨ੍ਹਾਂ ਦੀ ਲੰਬੇ ਸਮੇਂ ਤੱਕ ਸ਼ਲਾਘਾ ਕੀਤੀ ਜਾਂਦੀ ਹੈ। ਅਜਿਹਾ ਹੀ ਮਾਮਲਾ ਸ਼ੁੱਕਰਵਾਰ ਨੂੰ ਕਾਨਪੁਰ ਦੇ ਡੀਐੱਮ ਜਤਿੰਦਰ ਪ੍ਰਤਾਪ ਸਿੰਘ ਨਾਲ ਜੁੜਿਆ ਹੋਇਆ ਹੈ। ਇੱਕ ਵਿਅਕਤੀ ਡੀਐਮ ਕੋਲ ਇੱਛਾ ਮੌਤ ਮੰਗਣ ਆਇਆ, ਪਰ ਡੀਐਮ ਨੇ ਆਪਣੀ ਸਿਆਣਪ ਨਾਲ ਵਿਅਕਤੀ ਨੂੰ ਖੁਸ਼ ਕਰਵਾ ਕੇ ਵਾਪਿਸ ਭੇਜਿਆ।
ਆਟੋ ਚਾਲਕ ਦੀ ਗ਼ਜਬ ਮੰਗ
ਦਰਅਸਲ, ਹਨੂਮੰਤ ਵਿਹਾਰ ਦਾ ਰਹਿਣ ਵਾਲਾ ਆਟੋ ਚਾਲਕ ਰਾਕੇਸ਼ ਸੋਨੀ ਡੀਐਮ ਦੀ ਜਨਤਕ ਸੁਣਵਾਈ ਵਿੱਚ ਉਸ ਤਰ੍ਹਾਂ ਪਹੁੰਚਿਆ। ਲੋਕ ਆਪਣੀ ਗੁਹਾਰ ਲਾਉਣ ਦੀ ਉਡੀਕ ਕਰ ਰਹੇ ਸੀ। ਜਿਵੇਂ ਹੀ ਡੀਐਮ ਨੇ ਰਾਕੇਸ਼ ਸੋਨੀ ਨੂੰ ਬੁਲਾਇਆ, ਤਾਂ ਰਾਕੇਸ਼ ਰੋ ਪਿਆ। ਰੋਂਦੇ ਹੋਏ ਰਾਕੇਸ਼ ਨੇ ਡੀਐਮ ਨੂੰ ਕਿਹਾ, 'ਸਰ, ਮੈਨੂੰ ਇੱਛਾ ਮੌਤ ਚਾਹੀਦੀ ਹੈ... ਇਹ ਸੁਣ ਕੇ ਡੀਐਮ ਇੱਕ ਪਲ ਲਈ ਹੈਰਾਨ ਰਹਿ ਗਏ, ਪਰ ਜਿਵੇਂ ਹੀ ਉਨ੍ਹਾਂ ਨੇ ਸਾਰੀ ਗੱਲ ਸੁਣੀ ਤਾਂ ਉਨ੍ਹਾਂ ਨੇ ਆਟੋ ਡਰਾਈਵਰ ਨੂੰ ਕਿਹਾ ਕਿ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ, ਜਦੋਂ ਵਿਅਕਤੀ ਨੂੰ ਬਹੁਤ ਸਮਝਦਾਰੀ ਨਾਲ ਫੈਸਲੇ ਲੈਣੇ ਪੈਂਦੇ ਹਨ।'
ਡੀਐਮ ਦਾ ਅਨੋਖਾ ਫੈਸਲਾ
ਡੀਐਮ ਨੇ ਤੁਰੰਤ ਮਾਤਹਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਟੋ ਚਾਲਕ ਰਾਕੇਸ਼ ਸੋਨੀ ਨੂੰ 26 ਜਨਵਰੀ ਨੂੰ ਡੀਐਮ ਦਫ਼ਤਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਉਣ। ਡੀਐਮ ਦੇ ਹੁਕਮਾਂ ਦਾ ਅਸਰ ਸ਼ੁੱਕਰਵਾਰ ਸ਼ਾਮ ਤੱਕ ਹੀ ਦਿਖਾਈ ਦਿੱਤਾ ਅਤੇ ਡੀਐਮ ਦਫ਼ਤਰ ਦਾ ਸੱਦਾ ਪੱਤਰ ਆਟੋ ਚਾਲਕ ਰਾਕੇਸ਼ ਸੋਨੀ ਕੋਲ ਪਹੁੰਚ ਵੀ ਗਿਆ। ਇਸ ਵਿੱਚ ਆਟੋ ਚਾਲਕ ਨੂੰ ਵਿਸ਼ੇਸ਼ ਮਹਿਮਾਨ ਬਣਾਇਆ ਗਿਆ ਹੈ। ਉਸ ਨੂੰ ਸਨਮਾਨ ਨਾਲ 26 ਜਨਵਰੀ ਨੂੰ ਡੀ.ਐਮ ਦਫ਼ਤਰ ਪਹੁੰਚਣ ਦਾ ਲਿਖਤੀ ਸੱਦਾ ਦਿੱਤਾ ਗਿਆ ਹੈ।
ਆਟੋ ਚਾਲਕ ਨੂੰ ਨਹੀਂ ਹੋ ਰਿਹ ਯਕੀਨ
ਆਟੋ ਚਾਲਕ ਰਾਕੇਸ਼ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਡੀਐਮ ਉਨ੍ਹਾਂ ਦੀਆਂ ਗੱਲਾਂ ਸੁਣਦੇ ਹੀ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਬਣਾ ਦੇਣਗੇ। ਉਸੇ ਸਮੇਂ, ਆਟੋ ਚਾਲਕ ਦੀ ਗੱਲ ਸੁਣਨ ਤੋਂ ਬਾਅਦ, ਡੀਐਮ ਨੇ ਕਿਹਾ, ਚਿੰਤਾ ਨਾ ਕਰੋ, ਹੁਣ ਤੁਹਾਡੇ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਟ੍ਰੈਫਿਕ ਇੰਸਪੈਕਟਰ ਦੀ ਬਦਤਮੀਜ਼ੀ ਤੋਂ ਨਾਰਾਜ਼ਗੀ
ਆਟੋ ਚਾਲਕ ਰਾਕੇਸ਼ ਸੋਨੀ ਨੇ ਡੀਐੱਮ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਸ਼ਹਿਰ ਦੇ ਨੌਬਸਤਾ ਚੌਰਾਹੇ 'ਤੇ ਸਵਾਰੀਆਂ ਲਈ ਆਟੋ ਲੈ ਕੇ ਖੜ੍ਹਾ ਸੀ। ਉਸ ਦੇ ਆਟੋ ਦੇ ਅੱਗੇ ਕਈ ਈ-ਰਿਕਸ਼ਾ ਚਾਲਕ ਸਨ। ਆਟੋ ਚਾਲਕ ਰਾਕੇਸ਼ ਈ-ਰਿਕਸ਼ਾ ਚਾਲਕਾਂ ਨੂੰ ਹੱਟਣ ਲਈ ਕਹਿ ਰਹੇ ਸੀ, ਜਦੋਂ ਟ੍ਰੈਫਿਕ ਇੰਸਪੈਕਟਰ ਉਥੇ ਆ ਗਏ ਅਤੇ ਇਲਜ਼ਾਮ ਹਨ ਕਿ ਉਸ ਨੇ ਰਾਕੇਸ਼ ਨਾਲ ਦੁਰਵਿਵਹਾਰ ਕੀਤਾ। ਰਾਕੇਸ਼ ਨੇ ਇਸ ਮਾਮਲੇ ਦੀ ਸ਼ਿਕਾਇਤ ਪਹਿਲਾਂ ਸੀ.ਪੀ. ਕੋਲ ਕੀਤੀ। ਹਾਲਾਂਕਿ, ਸ਼ੁੱਕਰਵਾਰ ਨੂੰ ਉਹ ਕਾਫੀ ਦੁਖੀ ਹੋ ਗਏ ਅਤੇ ਡੀਐਮ ਦਫ਼ਤਰ ਪਹੁੰਚ ਕੇ ਇੱਛਾ ਮੌਤ ਮੰਗੀ।
ਵਿਸ਼ੇਸ਼ ਮਹਿਮਾਨ ਦਾ ਕੀ ਹੈ ਰੁਤਬਾ
ਗਣਤੰਤਰ ਦਿਵਸ 'ਤੇ ਜਦੋਂ ਕਿਸੇ ਨੂੰ ਸਰਕਾਰੀ ਦਫ਼ਤਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ, ਤਾਂ ਉਸ ਨੂੰ ਵਿਸ਼ੇਸ਼ ਸਨਮਾਨ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ। 26 ਜਨਵਰੀ ਨੂੰ ਜਦੋਂ ਡੀ.ਐਮ ਜਤਿੰਦਰ ਪ੍ਰਤਾਪ ਸਿੰਘ ਕਾਨਪੁਰ ਵਿੱਚ ਝੰਡਾ ਫਹਿਰਾਉਣਗੇ, ਤਾਂ ਰਾਕੇਸ਼ ਸੋਨੀ ਵੀ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ।