ਵਾਸ਼ਿੰਗਟਨ: ਅਮਰੀਕੀ ਸੰਸਦ ਹਮਲਾ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ ਕੈਪਿਟਲ ਪੁਲਿਸ ਦੇ ਸੱਤ ਅਧਿਕਾਰੀਆਂ ਨੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਕੈਪਿਟਲ ਪੁਲਿਸ ਦੇ ਸੱਤ ਅਧਿਕਾਰੀਆਂ ਨੇ ਟਰੰਪ ਸਣੇ ਕੱਟੜ ਪੰਥੀ ਗੁੱਟਾਂ ਦੇ ਕਰੀਬ 20 ਮੈਂਬਰਾਂ ਅਤੇ ਸਿਆਸੀ ਸੰਗਠਨਾਂ 'ਤੇ ਸੱਤਾ ਤਬਦੀਲੀ ਪ੍ਰਕਿਰਿਆ ਵਿਚ ਦਖ਼ਲ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ।
ਦੱਸ ਦਈਏ ਕਿ ਵਾਸ਼ਿੰਗਟਨ ਡੀਸੀ ਦੀ ਜ਼ਿਲ੍ਹਾ ਅਦਾਲਤ ਚ ਇਹ ਮੁਕੱਦਮਾ ਵੀਰਵਾਰ ਨੂੰ ਦਾਖਿਲ ਕੀਤਾ ਗਿਆ ਹੈ। ਅਮਰੀਕੀ ਸੰਸਦ ਹਮਲਾ ਮਾਮਲੇ ਨੂੰ ਲੈ ਕੇ ਇਸ ਤਰ੍ਹਾਂ ਦੇ ਤਿੰਨ ਹੋਰ ਮੁਕੱਦਮੇ ਪਹਿਲਾਂ ਹੀ ਦਰਜ ਹੋ ਚੁੱਕੇ ਹਨ। ਪਰ ਇਸ ਵਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਵੀ ਇਹ ਇਲਜ਼ਾਮ ਲਗਾਇਆ ਗਿਆ ਹੈ। ਜਿਸ ’ਚ ਟਰੰਪ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਚੋਣ ਚ ਹਾਰ ਤੋਂ ਬਾਅਦ ਆਪਣੇ ਆਧਾਰਹੀਣ ਝੂਠ ਨੂੰ ਫੈਲਾਉਣ ਦੇ ਲਈ ਚਰਮਪੰਥੀ ਸੰਗਠਨਾਂ ਅਤੇ ਸਿਆਸੀ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕੀਤਾ। ਇਨ੍ਹਾਂ ਹੀ ਨਹੀਂ ਟਰੰਪ ’ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਟਰੰਪ ਨੇ ਚੋਣਾਂ ਨੂੰ ਜਿੱਤਣ ਦੇ ਲਈ ਆਪਣੇ ਸਮਰਥਕਾਂ ਨੂੰ ਭੜਕਾਇਆ ਵੀ ਸੀ।
ਇਹ ਵੀ ਪੜੋ: ਕਾਬੁਲ ਏਅਰਪੋਰਟ ਹਮਲਾ: ਅਮਰੀਕਾ ਨੇ ਲਿਆ ਬਦਲਾ
ਕਾਬਿਲੇਗੌਰ ਹੈ ਕਿ 6 ਜਨਵਰੀ 2021 ਨੂੰ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਸੰਸਦ ’ਤੇ ਹਮਲਾ ਕੀਤਾ ਗਿਆ ਸੀ, ਦੱਸ ਦਈਏ ਕਿ ਇਸ ਹਮਲੇ ਦੌਰਾਨ ਜੋ ਬਾਇਡਨ ਦੀ ਜਿੱਤ ਦੀ ਮੁਹਰ ਲਾਉਣ ਦੀ ਪ੍ਰਕਿਰਿਆ ਜਾਰੀ ਸੀ। ਤਕਰੀਬਨ 4 ਘੰਟੇ ਤੱਕ ਭੰਨਤੋੜ ਅਤੇ ਗੋਲੀਬਾਰੀ ਦੀ ਘਟਨਾ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਸੀ।