ਵਾਸ਼ਿੰਗਟਨ: ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫਬੀਆਈ) ਵਿੱਚ ਪੂਰਾ ਕਰੀਆਰ ਰੂਸੀ ਅਤੇ ਚੀਨੀ ਜਾਸੂਸਾਂ ਦੀ ਤਲਾਸ ਵਿੱਚ ਬਿਤਾਉਣ ਵਾਲੇ ਏਜੰਟ ਪੀਟਰ ਸਟ੍ਰੋਕ ਦੇ ਬਾਰੇ ਖੁਲਾਸਾ ਹੋਇਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਰੇ ਅਪਮਾਨਜਨਕ ਫੋਨ ਸੰਦੇਸ਼ ਭੇਜੇ ਸੀ।
ਹੁਣ ਪੀਟਰ ਨੂੰ ਅਣਜਾਣ ਨੰਬਰਾਂ ਤੋਂ ਧਮਕੀ ਭਰੇ ਫੋਨ ਅਤੇ ਸੰਦੇਸ਼ ਆ ਰਹੇ ਹਨ। ਪਰਿਵਾਰ ਦੇ ਮੈਂਬਰਾਂ ਨੂੰ ਛੁਪਾ ਕੇ ਬਾਹਰ ਨਿਕਲਣਾ ਪੈ ਰਿਹਾ ਹੈ। ਪੀਟਰ ਨੇ ਐਸੋਸੀਏਟਿਡ ਪ੍ਰੈਸ ਨੂੰ ਦਿੱਤੇ ਪੱਤਰ ਵਿੱਚ ਕਿਹਾ, ਅਪਮਾਨਜਨਕ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਜਾਣਾ ਭਿਆਨਕ ਹੈ ਅਤੇ ਰਾਸ਼ਟਰਪਤੀ ਵੀ ਇਸ ਵਿੱਚ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੀਟਰ ਨੇ ਆਪਣੀ ਕਿਤਾਬ ਵਿੱਚ ਇੱਕ ਤਜਰਬੇਕਾਰ ਏਜੰਟ ਤੋਂ ਲੈ ਕੇ ਆਪਣੇ ਜੀਵਨ ਬਾਰੇ ਲਿਖਿਆ ਹੈ, ਜਿਸ ਨੇ ਟਰੰਪ ਦੁਆਰਾ ਐਫਬੀਆਈ ਦਾ ਜਨਤਕ ਤੌਰ 'ਤੇ ਬਾਈਕਾਟ ਕਰਨ ਨੂੰ ਲੈ ਕੇ ਆਵਾਜ਼ ਉਠਾਈ।
ਪੀਟਰ ਨੂੰ ਮੋਬਾਈਲ ਸੰਦੇਸ਼ਾਂ ਦੀ ਕੀਮਤ ਆਪਣੀ ਨੌਕਰੀ ਗਵਾਂ ਕੇ ਚੁਕਾਉਣੀ ਪਈ ਅਤੇ ਟਰੰਪ ਦੇ ਅਪਸ਼ਬਦ ਸੁਣਨੇ ਪਏ। ਹਾਲਾਂਕਿ, ਉਹ ਟਰੰਪ ਦੇ ਅਲੋਚਕਾਂ ਦੇ ਵਿੱਚ ਵੀ ਨਾਇਕ ਨਹੀਂ ਬਣ ਸਕੇ। ਪੀਟਰ ਵੱਲੋਂ ਐਫਬੀਆਈ ਦੇ ਇੱਕ ਵਕੀਲ ਨੂੰ ਸਰਕਾਰੀ ਫੋਨ 'ਤੇ ਟਰੰਪ ਵਿਰੋਧੀ ਸੰਦੇਸ਼ ਭੇਜਣ ਨਾਲ ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਾਂਚ ਏਜੰਸੀ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉਠਾਉਣ ਦਾ ਮੌਕਾ ਮਿਲਿਆ।
ਪੀਟਰ ਨੇ ਆਪਣੇ ਸੰਦੇਸ਼ਾਂ 'ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ, ਪਰਦੇ ਦੇ ਪਿੱਛੇ ਜੋ ਉਸ ਨੇ ਅਨੁਭਾਵ ਕੀਤਾ ਉਸ 'ਤੇ ਅਜਿਹੀ ਟਿਪਣੀ ਕਰਨ ਦੇ ਲਈ ਉਹ ਅਫਸੋਸ ਪ੍ਰਗਟ ਕਰਦੇ ਹਨ ਅਤੇ ਉਹ ਆਪਣੇ ਸ਼ਬਦਾਂ ਦੇ ਲਈ ਵੀ ਅਫਸੋਸ ਪ੍ਰਗਟ ਕਰਦਾ ਹੈ। ਜਿਸ ਨਾਲ ਏਜੰਸੀ ਨੂੰ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਦੇ ਕੰਮ ਨੂੰ ਸਾਜਿਸ਼ ਦੇ ਤੌਰ 'ਤੇ ਦੇਖਣ ਵਾਲਿਆਂ ਨੂੰ ਆਪਣੇ ਹਮਲੇ ਵਧਾਉਣ ਦਾ ਮੌਕਾ ਮਿਲਿਆ।