ਵਾਸ਼ਿੰਗਟਨ: ਅਮਰੀਕਾ ਦੇ ਬੋਸਟਨ, ਮੈਸਾਚੁਸੇਟਸ ਦੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਮਰੀਕਾ ਵਿੱਚ ਰਹਿਣ ਵਾਲੇ ਲੋਕ ਅਫਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਨਾਰਾਜ਼ ਹਨ। ਪੁਲਿਸ ਹਿਰਾਸਤ ਵਿੱਚ ਫਲੋਇਡ ਦੀ ਮੌਤ ਦਾ ਵਿਰੋਧ ਕਰ ਰਹੇ ਲੋਕਾਂ ਨੇ ਇੱਕ ਪੁਲਿਸ ਵਾਹਨ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਤਾਜ਼ਾ ਖ਼ਬਰਾਂ ਮੁਤਾਬਕ ਵਾਸ਼ਿੰਗਟਨ ਵਿੱਚ ਵੀ ਕਰਫ਼ਿਊ ਲਗਾ ਦਿੱਤਾ ਗਿਆ ਹੈ।
ਵਿਰੋਧ ਪ੍ਰਦਰਸ਼ਨ ਦੇ ਵਧਣ ਤੋਂ ਬਾਅਦ ਯੂਐਸ ਸੀਕਰੇਟ ਸਰਵਿਸ ਦੇ ਏਜੰਟ ਹਿੰਸਾ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ਵਿੱਚ ਲੈ ਗਏ। ਜਦੋਂ ਸ਼ੁੱਕਰਵਾਰ ਦੀ ਰਾਤ ਨੂੰ ਪ੍ਰਦਰਸ਼ਨ ਅਤੇ ਹਿੰਸਾ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ, ਤਾਂ ਕੁੱਝ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੇ ਬੈਰੀਕੇਡਾਂ 'ਤੇ ਪੱਥਰ ਸੁੱਟੇ ਅਤੇ ਤੋੜ-ਫੋੜ ਵੀ ਕੀਤੀ। ਇਸੇ ਸਮੇਂ ਸਿਕ੍ਰੇਟ ਸਰਵਿਸ ਦੇ ਏਜੰਟ ਟਰੰਪ ਨੂੰ ਬੰਕਰ ਵਿੱਚ ਲੈ ਗਏ ਜਿਥੇ ਟਰੰਪ ਨੇ ਲਗਭਗ ਇੱਕ ਘੰਟਾ ਬਿਤਾਇਆ।
-
#UPDATES Police fired tear gas outside the White House late Sunday as major US cities were put under curfew to suppress rioting as anti-racism protestors again took to the streets to voice fury at police brutality https://t.co/O2YV0Sof5V pic.twitter.com/z2ly64QWZk
— AFP news agency (@AFP) June 1, 2020 " class="align-text-top noRightClick twitterSection" data="
">#UPDATES Police fired tear gas outside the White House late Sunday as major US cities were put under curfew to suppress rioting as anti-racism protestors again took to the streets to voice fury at police brutality https://t.co/O2YV0Sof5V pic.twitter.com/z2ly64QWZk
— AFP news agency (@AFP) June 1, 2020#UPDATES Police fired tear gas outside the White House late Sunday as major US cities were put under curfew to suppress rioting as anti-racism protestors again took to the streets to voice fury at police brutality https://t.co/O2YV0Sof5V pic.twitter.com/z2ly64QWZk
— AFP news agency (@AFP) June 1, 2020
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਨਾਲ ਸਬੰਧ ਖ਼ਤਮ ਕਰਨ ਦਾ ਕੀਤਾ ਐਲਾਨ
ਦੱਸ ਦੇਈਏ ਕਿ ਵ੍ਹਾਈਟ ਹਾਊਸ ਦਾ ਬੰਕਰ ਅੱਤਵਾਦੀ ਹਮਲੇ ਵਰਗੀਆਂ ਐਮਰਜੈਂਸੀ ਸਥਿਤੀਆਂ ਵਿੱਚ ਵਰਤਣ ਲਈ ਤਿਆਰ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੇ ਨਜ਼ਦੀਕੀ ਰਿਪਬਲੀਕਨ ਨੇ ਟਰੰਪ ਦੇ ਬੰਕਰ 'ਚ ਜਾਣ ਦੀ ਪੁਸ਼ਟੀ ਕੀਤੀ ਹੈ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਵ੍ਹਾਈਟ ਹਾਊਸ ਦੇ ਪ੍ਰਸ਼ਾਸਕੀ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਕਾਲੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਨਸਲਵਾਦ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਕਾਰਨ ਮਿਨੇਸੋਟਾ ਦੇ ਰਾਜਪਾਲ ਨੇ ਐਤਵਾਰ ਰਾਤ ਲਾਸ ਏਂਜਲਸ ਸਮੇਤ ਹੋਰ ਰਾਜਾਂ ਵਿੱਚ ਸ਼ੁੱਕਰਵਾਰ ਨੂੰ ਲਾਏ ਕਰਫ਼ਿਊ ਦੀ ਹੱਦ ਵਧਾ ਦਿੱਤੀ।
ਰਾਜਪਾਲ ਟਿਮ ਵਾਲਜ ਨੇ ਸ਼ਨੀਵਾਰ ਨੂੰ ਦਹਾਕਿਆਂ ਵਿੱਚ ਪਹਿਲੀ ਵਾਰ ਫੁੱਲ ਸਟੇਟ ਨੈਸ਼ਨਲ ਗਾਰਡ ਨੂੰ ਐਕਟੀਵੇਟ ਕੀਤਾ। ਇਸ ਤੋਂ ਪਹਿਲਾਂ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹੁਤ ਦੇਰ ਹੋਣ ਤੋਂ ਪਹਿਲਾਂ ਦੂਜੇ ਰਾਜਾਂ ਦੇ ਰਾਜਪਾਲਾਂ ਨੂੰ ਨੈਸ਼ਨਲ ਗਾਰਡ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ।