ਨਵੀਂ ਦਿੱਲੀ: ਦੁਨੀਆ ਵਿੱਚ ਸੰਕਰਮਿਤ ਕੋਰੋਨਾ ਮਰੀਜ਼ਾਂ ਦੀ ਗਿਣਤੀ 1.78 ਕਰੋੜ ਤੋਂ ਪਾਰ ਹੋ ਗਈ ਹੈ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 6.84 ਲੱਖ ਹੋ ਗਈ ਹੈ। ਇਸ ਦੌਰਾਨ ਬ੍ਰਿਟੇਨ ਨੂੰ ਪਛਾੜਦਿਆਂ ਵਿਸ਼ਵ ਵਿੱਚ ਹੋਈਆਂ ਕੁਲ ਮੌਤਾਂ ਦੇ ਮਾਮਲੇ ਵਿੱਚ ਮੈਕਸੀਕੋ ਤੀਜੇ ਨੰਬਰ ‘ਤੇ ਹੈ। ਇਥੇ 24 ਘੰਟਿਆਂ ਵਿੱਚ ਹੋਇਆਂ 688 ਮੌਤਾਂ ਨਾਲ ਹੀ ਕੁੱਲ ਮੌਤਾਂ 46,688 ਹੋ ਗਈਆਂ ਹਨ, ਜਦੋਂ ਕਿ ਬ੍ਰਿਟੇਨ ਵਿੱਚ ਇਹ ਅੰਕੜਾ 46,119 ਹੈ।
ਲੇਟਿਨ ਅਮਰੀਕਾ ਦੇ ਦੇਸ਼ਾਂ ਵਿੱਚ ਕੋਰੋਨਾ ਦੀ ਲਾਗ ਸਭ ਤੋਂ ਭੈੜੀ ਸਥਿਤੀ ਵਿੱਚ ਪਹੁੰਚ ਗਿਆ ਹੈ। ਮੈਕਸੀਕੋ ਵਿੱਚ 24 ਘੰਟਿਆਂ ਦੇ ਅੰਦਰ 8,458 ਨਵੇਂ ਕੇਸਾਂ ਨਾਲ ਸੰਕਰਮਿਤ ਮਾਮਲਿਆਂ ਦੀ ਕੁਲ ਗਿਣਤੀ 42.46 ਨੂੰ ਪਾਰ ਕਰ ਗਈ ਹੈ। ਵਿਸ਼ਵ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਲੜੀਵਾਰ ਪਹਿਲੇ ਨੰਬਰ ਅਤੇ ਦੂਜੇ ਨੰਬਰ 'ਤੇ ਹਨ।
ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ 1,462 ਮੌਤਾਂ ਨਾਲ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 1.56 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ ਇੱਕ ਦਿਨ ਵਿੱਚ 70 ਹਜ਼ਾਰ ਤੋਂ ਵੱਧ ਕੇਸਾਂ ਨਾਲ ਕੁਲ ਸੰਕਰਮਿਤ ਦੀ ਗਿਣਤੀ 47.07 ਲੱਖ ਨੂੰ ਪਾਰ ਕਰ ਗਈ ਹੈ।
ਬ੍ਰਾਜ਼ੀਲ ਵਿੱਚ 24 ਘੰਟਿਆਂ ਵਿੱਚ 52,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਸੇ ਸਮੇਂ ਦੌਰਾਨ 1,212 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਹੁਣ ਤੱਕ 92,000 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।