ਓਟਾਵਾ: ਜਸਟਿਨ ਟਰੂਡੋ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਐਲਾਨੇ ਗਏ ਨਿਯਮਾਂ ਖਿਲਾਫ ਕੈਨੇਡਾ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਵੈਕਸੀਨ ਲਈ ਜਾਰੀ ਹੁਕਮਾਂ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ ਕੈਨੇਡਾ ਦੀ ਪਾਰਲੀਮੈਂਟ ਹਿੱਲ (Canada Parliament) 'ਤੇ ਪਹੁੰਚ ਗਏ। ਇਹ ਜਾਣਕਾਰੀ ਕੈਨੇਡੀਅਨ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸਰਹੱਦ ਪਾਰੋਂ ਆਉਣ ਵਾਲੇ ਟਰੱਕ ਡਰਾਈਵਰਾਂ ਲਈ ਕੋਰੋਨਾ ਟੀਕਾਕਰਨ ਲਾਜ਼ਮੀ ਕੀਤੇ ਜਾਣ ਦੇ ਖਿਲਾਫ ਕੈਨੇਡਾ 'ਚ 'ਫ੍ਰੀਡਮ ਕਾਨਵਾਇ' (Canada Freedom Convoy) ਦੇ ਟਾਇਟਲ ਨਾਲ ਵਿਰੋਧ ਕਰ ਰਿਹਾ ਹੈ। ਟਰੂਡੋ ਸਰਕਾਰ ਦੇ ਕੋਰੋਨਾ ਵਾਇਰਸ ਨਿਯਮਾਂ ਦੇ ਖਿਲਾਫ ਛੋਟੇ ਪੈਮਾਨੇ 'ਤੇ ਜੋ ਵਿਰੋਧ ਸ਼ੁਰੂ ਹੋਇਆ ਸੀ, ਉਹ ਵੱਡੇ ਪ੍ਰਦਰਸ਼ਨ 'ਚ ਬਦਲ ਗਿਆ ਹੈ।
-
Canadian PM Trudeau moved to secret location as anti-COVID rules protests flare-up
— ANI Digital (@ani_digital) January 30, 2022 " class="align-text-top noRightClick twitterSection" data="
Read @ANI Story | https://t.co/1X0UhVgKGj
#JustinTrudeau #CanadianTruckers pic.twitter.com/ekYc5LWW98
">Canadian PM Trudeau moved to secret location as anti-COVID rules protests flare-up
— ANI Digital (@ani_digital) January 30, 2022
Read @ANI Story | https://t.co/1X0UhVgKGj
#JustinTrudeau #CanadianTruckers pic.twitter.com/ekYc5LWW98Canadian PM Trudeau moved to secret location as anti-COVID rules protests flare-up
— ANI Digital (@ani_digital) January 30, 2022
Read @ANI Story | https://t.co/1X0UhVgKGj
#JustinTrudeau #CanadianTruckers pic.twitter.com/ekYc5LWW98
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਕੋਵਿਡ-19 ਵੈਕਸੀਨ ਨਾਲ ਸਬੰਧਤ ਆਦੇਸ਼ਾਂ ਦੇ ਖਿਲਾਫ ਸ਼ਨੀਵਾਰ ਨੂੰ ਹਜ਼ਾਰਾਂ ਟਰੱਕ ਡਰਾਈਵਰ ਅਤੇ ਹੋਰ ਪ੍ਰਦਰਸ਼ਨਕਾਰੀ ਰਾਜਧਾਨੀ ਵਿੱਚ ਸੜਕਾਂ 'ਤੇ ਉਤਰ ਆਏ। ਇਸ ਤੋਂ ਇਲਾਵਾ ਕੈਨੇਡਾ ਵਿੱਚ ਜਨਤਕ ਸਿਹਤ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਗੁੱਸੇ 'ਚ ਆਏ ਲੋਕ ਟਰੂਡੋ ਸਰਕਾਰ ਖਿਲਾਫ ਸੜਕਾਂ 'ਤੇ ਇੱਕਠੇ ਹੋਏ ਹਨ।
ਟਰੂਡੋ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਾਰ ਮੈਮੋਰੀਅਲ 'ਤੇ ਚੜ੍ਹੇ ਪ੍ਰਦਰਸ਼ਨਕਾਰੀ
ਦਿ ਗਲੋਬ ਐਂਡ ਮੇਲ ਅਖਬਾਰ ਮੁਤਾਬਕ ਟਰੂਡੋ ਸਰਕਾਰ ਦਾ ਵਿਰੋਧ ਕਰ ਰਹੇ ਕੁਝ ਲੋਕ ਆਪਣੇ ਬੱਚਿਆਂ ਨਾਲ ਸੜਕਾਂ 'ਤੇ ਉਤਰ ਆਏ। ਬਜ਼ੁਰਗਾਂ ਅਤੇ ਅਪਾਹਜ ਲੋਕਾਂ ਵਿੱਚ ਵੀ ਕੈਨੇਡੀਅਨ ਸਰਕਾਰ ਵਿਰੁੱਧ ਗੁੱਸਾ ਦੇਖਿਆ ਗਿਆ। ਕੁਝ ਲੋਕ ਅਪਮਾਨਜਨਕ ਅਤੇ ਇਤਰਾਜਯੋਗ ਬਿਆਨ ਦਿੰਦੇ ਵੀ ਦੇਖੇ ਗਏ। ਸਭ ਤੋਂ ਵੱਧ ਨਾਅਰੇਬਾਜ਼ੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਸਾਧਣ ਲਈ ਕੀਤੀ ਗਈ। ਕੁਝ ਪ੍ਰਦਰਸ਼ਨਕਾਰੀਆਂ ਨੂੰ ਕੈਨੇਡਾ ਦੇ ਮੁੱਖ ਜੰਗੀ ਯਾਦਗਾਰ 'ਤੇ ਨੱਚਦੇ ਹੋਏ ਵੀ ਦੇਖਿਆ ਗਿਆ। ਕੈਨੇਡਾ ਦੇ ਚੋਟੀ ਦੇ ਫੌਜੀ ਜਨਰਲ ਵੇਨ ਆਈਰੇ ਅਤੇ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਪ੍ਰਦਰਸ਼ਨਕਾਰੀਆਂ ਦੇ ਅਜਿਹੇ ਵਿਵਹਾਰ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: ਯਮਨ ’ਚ ਹੂਤੀ ਬਾਗੀਆਂ ਦੁਆਰਾ ਭਰਤੀ ਕੀਤੇ ਗਏ 2,000 ਮਾਰੇ ਗਏ ਬੱਚੇ: ਸੰਯੁਕਤ ਰਾਸ਼ਟਰ