ਚੰਡੀਗੜ੍ਹ: ਸਾਲ 2012 ਚ ਓਕ ਕ੍ਰੀਕ ਦੇ ਗੁਰਦੁਆਰੇ ’ਚ ਵਾਪਰੀ ਹਿੰਸਾ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਯਾਦ ਕੀਤਾ। ਵਹਾਇਟ ਹਾਉਸ ਦੇ ਮੁਤਾਬਿਕ ਇਸ ਘਟਨਾ ਚ 7 ਸਿੱਖਾ ਦੀ ਜਾਨ ਚਲੀ ਗਈ ਜਿਸ ਨੂੰ ਹੁਣ 9 ਸਾਲ ਪੂਰੇ ਹੋ ਗਏ ਹਨ। 5 ਅਗਸਤ 2012 ਨੂੰ ਹੋਏ ਹਮਲੇ ਚ 6 ਸਿੱਖ ਮਾਰੇ ਗਏ ਸੀ ਜਿਸ ਚ ਇੱਕ ਪੁਲਿਸ ਅਧਿਕਾਰੀ ਸਣੇ ਚਾਰ ਲੋਕ ਜ਼ਖਮੀ ਹੋ ਗਏ ਸੀ ਅਤੇ ਪਿਛਲੇ ਸਾਲ ਫਾਈਰਿੰਗ ਦੌਰਾਨ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਸੀ।
ਹਮਲਾਵਾਰ ਨੇ ਪੁਲਿਸ ਵੱਲੋਂ ਜਵਾਬ ਦੇਣ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਓਕ ਕ੍ਰੀਕ ਗੁਰਦੁਆਰਾ ਹਮਲੇ ਦੀ ਬਰਸੀ ’ਤੇ ਬਾਈਡਨ ਦੇ ਇੱਕ ਪੁਰਾਣੇ ਟਵੀਟ ਦਾ ਸਵਾਗਤ ਕੀਤਾ ਹੈ। ਬਾਈਡਨ ਨੇ ਆਪਣੇ ਟਵੀਟ ਚ ਕਿਹਾ ਕਿ ਅੱਜ ਤੋਂ 9 ਸਾਲ ਪਹਿਲਾਂ ਅਸੀਂ ਗੁਰਦੁਆਰਾ ’ਚ 10 ਲੋਕਾਂ ਨੂੰ ਗੋਲੀ ਮਾਰਨ ਦਾ ਖੌਫਨਾਕ ਘਟਨਾ ਦੇਖੀ। । ਉਸ ਸਮੇਂ ਘਟਨਾ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਕਰਦੇ ਹਾਂ। ਸਾਨੂੰ ਨਫਰਤ ਲਈ ਖੜੇ ਰਹਿਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣ ਕਿ ਬਿਨਾਂ ਕਿਸੇ ਖੌਫ ਤੋਂ ਭਰੋਸਾ ਕਰਨ ਲਈ ਸਮਰੱਥ ਹੋਣ।
ਸਿੱਖ ਕਾਉਂਸਿਲ ਆਨ ਰਿਲੀਜਨ ਐਂਡ ਐਜੁਕੇਸ਼ਨ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਬਾਈਡਨ ਨੂੰ ਉਨ੍ਹਾਂ ਦਾ ਨਫਰਤ ਅਤੇ ਹਿੰਸਾ ਦੇ ਖਿਲਾਫ ਇੱਕ ਮਜਬੂਤ ਰੂਖ ਦੇ ਲਈ ਧੰਨਵਾਦ ਕਰਦੇ ਹਾਂ। ਸਿੱਖ ਭਾਈਚਾਰਾ ਇਸ ਦੁਖਾਂਤ ਨਾਲ ਕੰਬ ਗਿਆ ਸੀ। ਕੁਝ ਰਾਜਨੀਤੀਕ ਹਿੱਤ ਗਰੁੱਪ ਦੁਆਰਾ ਕੀਤੀ ਜਾ ਰਹੀ ਬਿਆਨਬਾਜੀ ਦੀ ਉਹ ਨਿੰਦਾ ਕਰਦੇ ਹਨ।
ਰਾਸ਼ਟਰੀ ਸਿੱਖ ਅਭਿਆਨ ਦੇ ਸਹਿ ਸੰਸਥਾਪਕ ਅਤੇ ਕਾਰਜਕਾਰੀ ਨਿਦੇਸ਼ਕ ਗੁਰਵਿਨ ਸਿੰਘ ਆਹੁਜਾ ਨੇ ਕਿਹਾ ਕਿ ਸਿੱਖਾਂ ਦੇ ਖਿਲਾਫ ਹਿੰਸਾ ਕਈ ਸਾਲਾਂ ਤੋਂ ਵਧ ਰਹੀ ਸੀ। 9/11 ਤੋਂ ਬਾਅਦ ਕਈ ਅਮਰੀਕੀ ਲੋਕਾਂ ਨੇ ਪਗੜੀ ਅਤੇ ਦਾੜੀ ਨੂੰ ਅੱਤਵਾਦ ਨਾਲ ਜੋੜਿਆ। ਲੋਕਾਂ ਨੇ ਸਾਡੇ ਭਾਈਚਾਰੇ ਦੇ ਖਿਲਾਫ ਨਸਲਵਾਦ ਅਤੇ ਹਿੰਸਾ ਵੱਲ ਰੁਖ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸਿੱਖ ਮੁਹਿੰਮ ਇਸ ਦੇਸ਼ ਵਿੱਚ ਸਿੱਖਾਂ ਬਾਰੇ ਸਕਾਰਾਤਮਕ ਜਾਗਰੂਕਤਾ ਪੈਦਾ ਕਰਨ ਲਈ ਵਚਨਬੱਧ ਹੈ।
ਇਹ ਵੀ ਪੜੋ: ਪਾਕਿਸਤਾਨ ਵਿਖੇ ਮੁੜ ਮੰਦਰ 'ਤੇ ਹੋਇਆ ਹਮਲਾ, ਸਿੱਧੀਵਿਨਾਇਕ ਮੰਦਰ 'ਚ ਹੋਈ ਭੰਨ ਤੋੜ