ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡੇਨ ਜੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ, ਤਾਂ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ।
ਬਾਈਡੇਨ ਦੇ ਸੱਤਾ ਵਿੱਚ ਆਉਂਣ ਨਾਲ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੁਝ ਸਭ ਤੋਂ ਮਹੱਤਵਪੂਰਨ ਅਤੇ ਦਲੇਰ ਕਦਮਾਂ ਨੂੰ ਪਲਟ ਸਕਦੇ ਹਨ। ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਪੱਛਮੀ ਏਸ਼ੀਆ ਤੋਂ ਲੈ ਕੇ ਏਸ਼ੀਆ ਤੱਕ, ਲਾਤਿਨ ਅਮਰੀਕਾ ਤੋਂ ਅਫਰੀਕਾ ਤੱਕ, ਖ਼ਾਸਕਰ ਯੂਰਪ ਅਤੇ ਵਪਾਰ, ਅੱਤਵਾਦ, ਹਥਿਆਰਾਂ ਦੇ ਨਿਯੰਤਰਣ ਅਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਵਿੱਚ ਵਿਦੇਸ਼ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਕਰਨ ਦਾ ਸੰਕਲਪ ਲਿਆ ਹੈ।
ਬਾਈਡੇਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, 'ਮੈਂ ਜਾਣਦਾ ਹਾਂ ਕਿ ਕੌਮਾਂਤਰੀ ਪੱਧਰ 'ਤੇ ਕੰਮ ਕਿਵੇਂ ਕਰਨਾ ਹੈ। ਮੈਂ ਕੌਮਾਂਤਰੀ ਸੁਰੱਖਿਆ ਅਤੇ ਖੁਫੀਆ ਮਾਮਲਿਆਂ ਨੂੰ ਸਮਝਦਾ ਹਾਂ।' ਅਮਰੀਕਾ 'ਚ 3 ਨਵੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦਾ ਮੁਕਾਬਲਾ ਡੈਮੋਕਰੇਟ ਉਮੀਦਵਾਰ ਬਾਈਡੇਨ ਨਾਲ ਹੈ।
ਦੋਵਾਂ ਵਿਚਾਲੇ ਪਹਿਲੀ ਬਹਿਸ 29 ਸਤੰਬਰ ਨੂੰ ਓਹਿਓ ਦੇ ਕਲੀਵਲੈਂਡ ਵਿੱਚ ਹੋਵੇਗਾ। ਟਰੰਪ ਅਤੇ ਬਾਈਡੇਨ ਦਰਮਿਆਨ ਦੂਜੀ ਬਹਿਸ 15 ਅਕਤੂਬਰ ਨੂੰ ਫਲੋਰਿਡਾ ਦੇ ਮਿਆਮੀ ਵਿੱਚ ਐਡਰਿਅਨ ਅਰਸ਼ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿਖੇ ਹੋਵੇਗੀ, ਜਦੋਂ ਕਿ ਤੀਜੀ ਬਹਿਸ 22 ਅਕਤੂਬਰ ਨੂੰ ਟੇਨੇਸੀ ਦੇ ਨੈਸ਼ਵਿਲੇ ਵਿੱਚ ਬੇਲਮੋਂਟ ਯੂਨੀਵਰਸਿਟੀ ਵਿੱਚ ਹੋਵੇਗੀ।