ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਖ਼ਿਲਾਫ਼ ਸਖ਼ਤ ਰੁੱਖ ਅਪਣਾਉੱਦਿਆਂ ਕਿਹਾ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕਾ ਵਿੱਚ ਚੱਲ ਰਹੇ ਚੀਨ ਦੇ ਡਿਪਲੋਮੈਟਿਕ ਮਿਸ਼ਨਾਂ ਨੂੰ ਵੀ ਬੰਦ ਕਰ ਸਕਦਾ ਹੈ।
ਟਰੰਪ ਨੇ ਇੱਕ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਕਿਹਾ ਕਿ ਜਿੱਥੋਂ ਤੱਕ ਵਧੀਕ ਦੂਤਾਵਾਸ ਨੂੰ ਬੰਦ ਕਰਨ ਦੀ ਗੱਲ ਹੈ, ਅਜਿਹਾ ਕੀਤਾ ਜਾ ਸਕਦਾ ਹੈ ਕਿ ਜੋ ਮਿਸ਼ਨ ਅਸੀਂ ਬੰਦ ਕੀਤਾ ਅੱਗ ਉਥੇ ਲੱਗੀ ਹੈ। ਪਰ ਮੈੂਨੰ ਲੱਗਦਾ ਹੈ ਕਿ ਉਹ ਦੂਤਾਵਾਸ ਤੇ ਕਾਗਜ਼ਾਤ ਜਲਾ ਰਹੇ ਸੀ। ਮੈਨੂੰ ਹੈਰਾਨੀ ਹੈ ਕਿ ਇਹ ਸਭ ਕਿਉਂ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਤੱਕ ਚੀਨ ਦੇ ਹਸ਼ਿਗਟਨ ਤੇ ਟੈਕਸਾਸ ਵਿਚ ਦੂਤਾਵਾਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤੇ ਸੀ। ਦੋਸ਼ ਹਨ ਕਿ ਇਹ ਅਮਰੀਕਾ ਵਿੱਚ ਵੱਡੇ ਪੱਧਰ ਉੱਤੇ ਜਾਸੂਸੀ ਤੇ ਗਲਤ ਪ੍ਰਭਾਵ ਨੂੰ ਵਧਾਉਣ ਵਿੱਚ ਲੱਗੇ ਹੋਏ ਸੀ।
ਇਸ ਵਾਰੇ ਵਿੱਚ ਵਿਦੇਸ਼ ਮੰਤਰਾਲੇ ਦੇ ਸਕੱਤਰ ਮਾਇਕ ਪੌਂਪਿਓ ਨੇ ਕਿਹਾ ਇਹ ਸਿਰਫ਼ ਅਮਰੀਕੀ ਬੁੱਧੀਜੀਵੀ ਜਾਇਦਾਦ ਨੂੰ ਹੀ ਚੋਰੀ ਨਹੀਂ ਕਰ ਰਹੇ ਬਲਕਿ ਇਹ ਯੂਰਪੀਅਨ ਬੋਧਿਕ ਸੰਪਰਦਾ ਨੂੰ ਵੀ ਚੋਰੀ ਕਰ ਰਹੇ ਹਨ। ਜਿਸ ਦੀ ਵਜ੍ਹਾ ਨਾਲ ਚੀਨੀ ਕਮਿਊਨਿਟੀ ਪਾਰਟੀ ਨੇ ਅਮਰੀਕਾ ਵਿੱਚ ਸੈਂਕੜੇ ਹਜ਼ਾਰਾਂ ਚੰਗੀਆਂ ਨੌਕਰੀਆਂ ਨੂੰ ਵੀ ਚੋਰੀ ਕਰ ਲਿਆ ਹੈ।
ਪੌਂਪਿਓ ਨੇ ਕਿਹਾ ਕਿ ਅਸੀਂ ਚੀਨੀ ਕਮਿਊਨਿਸਟ ਪਾਰਟੀ ਨੂੰ ਸਪਸ਼ਟ ਸੰਦੇਸ਼ ਦੇ ਰਹੇ ਹਾਂ ਕਿ ਉਹ ਠੀਕ ਤਰੀਕੇ ਨਾਲ ਵਿਵਹਾਰ ਕਰੇ। ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਸਾਨੂੰ ਕਾਰਵਾਈ ਕਰਨੀ ਪਵੇਗੀ।
ਅਮਰੀਕੀ ਕਾਨੂੰਨੀ ਵਿਭਾਗ ਨੇ ਦੋ ਚੀਨੀ ਨਾਗਰੀਕਾਂ ਨੂੰ ਜਾਸੂਸੀ ਕਰਨ ਦੇ ਆਰੋਪਾਂ ਵਿੱਚ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਉੱਤੇ ਦੋਸ਼ ਹੈ ਕਿ ਕੋਰੋਨਾ ਵਾਇਰਸ ਦੇ ਵੈਕਸਿਨ ਤੇ ਇਲਾਜ ਉੱਤੇ ਕੰਮ ਕਰਨ ਵਾਲੇ ਦੁਨੀਆ ਭਰ ਦੇ ਬਾਇਉਟੈਕ ਫਰਮਾਂ ਦੇ ਕੰਪਿਊਟਰ ਨੈੱਟਵਰਕ ਨੂੰ ਹੈਕ ਕਰ ਜ਼ਰੂਰੀ ਜਾਣਕਾਰੀ ਚੋਰੀ ਕਰ ਰਹੇ ਸੀ।
ਇਨ੍ਹਾਂ ਹੈਕਰਾਂ ਦੀ ਪਹਿਚਾਣ ਦੋ ਸਾਬਕਾ ਕੰਪਿਊਟਰ ਇੰਜੀਨੀਅਰਾਂ, ਲੀ ਸ਼ਿਓਯੂ ਤੇ ਡੌਂਗ ਜਿ਼ਆਇਜੀ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਹੈਕਰਸ ਇਕ ਮਿਸ਼ਨ ਦੇ ਤਹਿਤ ਪਿੱਛਲੇ 10 ਸਾਲ ਤੋਂ ਹੁਣ ਤੱਕ ਹੈਕਿੰਗ ਕਰ ਰਹੇ ਸਨ। ਜਿਸ ਵਿੱਚ ਉਨ੍ਹਾਂ ਨੇ ਵੱਡੇ ਪ੍ਰਯੋਗ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਜਿਨ੍ਹਾਂ ਵਿੱਚ ਅਮਰੀਕਾ, ਅਸਟਰੇਲੀਆ, ਬੈਲਜੀਅਮ, ਜਰਮਨੀ, ਜਪਾਨ, ਨੀਦਰਲੈੱਡ, ਸਪੇਨ, ਦੱਖਣੀ ਕੋਰੀਆ, ਸਵੀਡਨ ਤੇ ਯੂਨਾਇਟਡ ਕਿੰਗਡਮ ਵਰਗੇ ਦੇਸ਼ ਸ਼ਾਮਿਲ ਹਨ।