ਵਾਸ਼ਿੰਗਟਨ: ਲਾਸ ਏਂਜਲਸ ਵਿੱਚ ਪੌਪ ਸਟਾਰ ਬੀਓਨਸੀ, 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ ਸਭ ਤੋਂ ਵੱਧ 28 ਗ੍ਰੈਮੀ ਪੁਰਸਕਾਰ ਆਪਣੇ ਨਾਂਅ ਕਰਨ ਵਾਲੀ ਪਹਿਲੀ ਔਰਤ ਬਣ ਗਈ।
ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ ਗਏ 63ਵੇਂ ਗ੍ਰੈਮੀ ਅਵਾਰਡ ਸਮਾਰੋਹ ਵਿੱਚ ਬਿਓਂਸ ਨੌ ਸ਼੍ਰੇਣੀਆਂ ਵਿੱਚ ਨਾਮਜ਼ਦ ਸੀ। ਉਸ ਨੇ ਮੇਗਨ ਥੀ ਸਟੈਲੀਅਨ (ਰੈਪਰ) ਨਾਲ 'ਸੇਵਜ (ਰੀਮਿਕਸ)' ਲਈ ਸਰਬੋਤਮ ਰੈਪ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਾਪਤ ਕੀਤਾ। 'ਬਲੈਕ ਪਰੇਡ' ਲਈ ਸਰਬੋਤਮ 'ਆਰ ਐਂਡ ਬੀ' ਪੇਸ਼ਕਾਰੀ ਪੁਰਸਕਾਰ, 'ਬ੍ਰਾਉਨ ਸਕਿਨ ਗਰਲ' ਲਈ 'ਸਰਬੋਤਮ ਸੰਗੀਤ ਵੀਡੀਓ' ਅਤੇ 'ਸਾਵੇਜ' ਲਈ ਇੱਕ ਹੋਰ ਪੁਰਸਕਾਰ ਮਿਲਿਆ।
ਇਨ੍ਹਾਂ 4 ਪੁਰਸਕਾਰਾਂ ਦੇ ਨਾਲ ਕੁੱਲ 28 ਗ੍ਰੈਮੀ ਪੁਰਸਕਾਰ ਜਿੱਤ ਕੇ ਬਿਓਂਸ ਨੇ ਮਸ਼ਹੂਰ ਗਾਇਕ ਐਲੀਸਨ ਕਰੌਸ ਦਾ ਰਿਕਾਰਡ ਤੋੜ ਦਿੱਤਾ। ਬ੍ਰਿਟਿਸ਼ ਆਰਕੈਸਟਰਾ ਅਤੇ ਆਪਰੇਟਿਵ ਸਰ ਜਾਰਜ ਸੋਲਟੀ ਦੇ ਨਾਂਅ ਸਭ ਤੋਂ ਵੱਧ 31 ਗ੍ਰੈਮੀ ਜਿੱਤਣ ਦਾ ਰਿਕਾਰਡ ਹੈ।
ਬਿਓਂਸ ਨੇ ਕਿਹਾ, ‘ਇੱਕ ਕਲਾਕਾਰ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ ਇਹ ਮੇਰੇ ਅਤੇ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਅਜੋਕੇ ਸਮੇਂ ਨੂੰ ਪ੍ਰਦਰਸ਼ਿਤ ਕਰਨਾ। ਇਸ ਲਈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੈਨੂੰ ਅਤੇ ਸਾਰੇ ਸੰਸਾਰ ਨੂੰ ਪ੍ਰੇਰਿਤ ਕਰਦੇ ਹਨ।
ਬਿਓਂਸ ਦੇ ਨਾਲ, ਗ੍ਰੈਮੀ ਪੁਰਸਕਾਰ ਇਸ ਸਾਲ ਗਾਇਕ ਟੇਲਰ ਸਵਿਫਟ ਦੇ ਲਈ ਵੀ ਵਿਸ਼ੇਸ਼ ਰਿਹਾ। ਉਹ ਆਪਣੀ ਐਲਬਮ 'ਫੋਕਲੋਰੀ' ਲਈ ਸਰਬੋਤਮ ਐਲਬਮ ਐਵਾਰਡ ਦੇ ਨਾਮ ਤੋਂ ਬਾਅਦ ਤਿੰਨ ਵਾਰ ਚੋਟੀ ਦੇ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ।