ਨਵੀਂ ਦਿੱਲੀ: ਦੁਨੀਆ ਭਰ 'ਚ 200 ਤੋਂ ਵੱਧ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਦੁਨੀਆ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1 ਕਰੋੜ 66 ਲੱਖ ਤੋਂ ਵੱਧ ਹੋ ਗਿਆ ਹੈ, ਉਥੇ ਹੀ 6 ਲੱਖ 59 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ 1 ਲੱਖ 67 ਹਜ਼ਾਰ 921 ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ। ਭਾਰਤ ਵਿੱਚ ਸਭ ਤੋਂ ਵੱਧ 49,622 ਕੋਰੋਨਾ ਪਾਜ਼ੀਟਿਵ ਪਾਏ ਗਏ। ਅਮਰੀਕਾ ਵਿੱਚ 43,067 ਮਰੀਜ਼ ਅਤੇ ਬ੍ਰਾਜ਼ੀਲ ਵਿੱਚ 12,425 ਮਰੀਜ਼ ਪੌਜ਼ੀਟਿਵ ਪਾਏ ਗਏ ਹਨ।
ਡਬਲਯੂਐਚਓ ਨੇ ਕਿਹਾ ਕਿ ਵਿਸ਼ਵ ਵਿੱਚ ਕੋਰੋਨਾ ਦੇ ਕੇਸ 6 ਹਫ਼ਤਿਆਂ ਵਿੱਚ ਦੁਗਣੇ ਹੋ ਗਏ ਹਨ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਗੈਬ੍ਰਾਏਜ਼ ਨੇ ਕਿਹਾ ਕਿ ਮਹਾਂਮਾਰੀ ਬਾਰੇ ਵੀਰਵਾਰ ਨੂੰ ਇੱਕ ਐਮਰਜੈਂਸੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਦਿਨ ਕੋਰੋਨਾਵਾਇਰਸ 'ਤੇ ਐਲਾਨੇ ਗਏ ਸਿਹਤ ਐਮਰਜੈਂਸੀ ਦੇ ਛੇ ਮਹੀਨਿਆਂ ਦੇ ਪੂਰੇ ਹੋ ਰਹੇ ਹਨ। WHO ਨੇ 30 ਜਨਵਰੀ ਨੂੰ ਹੈਲਥ ਐਮਰਜੈਂਸੀ ਐਲਾਨੀ ਸੀ।
ਚੀਨ ਵਿੱਚ ਇੱਕ ਵਾਰ ਫਿਰ ਸੰਕਰਮਣ ਦਾ ਖ਼ਤਰਾ ਵੱਧ ਰਿਹਾ ਹੈ। ਚੀਨ 'ਚ ਇੱਕ ਦਿਨ ਵਿੱਚ ਰਿਕਾਰਡ 68 ਪੌਜ਼ੀਟਿ ਮਰੀਜ਼ ਮਿਲੇ ਹਨ, ਇਨ੍ਹਾਂ 'ਚ 34 ਬਿਨ੍ਹਾਂ ਲੱਛਣਾਂ ਤੋਂ ਹਨ। ਦੱਸਣਯੋਗ ਹੈ ਕਿ ਚੀਨ 'ਚ ਇੱਕ ਦਿਨ ਪਹਿਲਾਂ ਹੀ 61 ਮਰੀਜ਼ ਸਾਹਮਣੇ ਆਏ ਸਨ। ਮਈ, ਜੂਨ ਵਿੱਚ ਮਹਾਂਮਾਰੀ ਲਗਭਗ ਰੁੱਕ ਗਈ ਸੀ।