ਨਾਇਜੀਰਿਆ: ਬੋਕੋ ਹਰਮ ਨੇ ਬੇਰਹਮੀ ਦੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਧਾਨ ਦੇ ਖੇਤਾਂ 'ਚ ਕੰਮ ਕਰਨ ਵਾਲੇ 43 ਮਜ਼ਦੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 6 ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਹੈ। ਇਸ ਮੰਦਭਾਗੀ ਘਟਨਾ ਨੂੰ ਮੈਦੁਗੁਰੀ ਸ਼ਹਿਰ 'ਚ ਅੰਜਾਮ ਦਿੱਤਾ ਗਿਆ ਤੇ ਜਿਹਾਦੀ ਮਿਲਿਸ਼ਿਆ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਉਸ ਤੋਂ ਬਾਅਦ ਉਨ੍ਹਾਂ ਦੇ ਗੱਲੇ ਕੱਟ ਦਿੱਤੇ ਗਏ।
ਲੋਕਾਂ ਦੀ ਮਦਦ ਕਰਨ ਲਈ ਪਹੁੰਚੇ ਮਿਲਿਸ਼ਿਆ ਨੇ ਦੱਸਿਆ ਕਿ 43 ਲਾਸ਼ਾ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਬੋਕੋ ਹਰਮ ਦਾ ਹੀ ਹੈ, ਜੋ ਮਜ਼ਦੂਰਾਂ ਨੂੰ ਤਸੀਹੇ ਦਿੰਦਾ ਹੈ।
ਰਾਸ਼ਟਰਪਤੀ ਨੇ ਕੀਤੀ ਹਮਲੇ ਦੀ ਨਿੰਦਾ
ਨਾਇਜੀਰਿਆ ਦੇ ਰਾਸ਼ਟਰਪਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਕੱਤਲੇਆਮ ਨੇ ਪੂਰਾ ਦੇਸ਼ ਜ਼ਖ਼ਮੀ ਕੀਤਾ ਹੈ।
ਅੱਠ ਲੋਕ ਅੱਜੇ ਵੀ ਲਾਪਤਾ
ਲਿਮਨ ਨੇ ਦੱਸਿਆ ਕਿ 8 ਲੋਕ ਅਜੇ ਵੀ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਜਿਹਾਦਿਆਂ ਨੇ ਇੰਨਾ ਲੋਕਾਂ ਨੂੰ ਅਗਵਾਹ ਕੀਤਾ ਹੈ।