ETV Bharat / headlines

ਅਮਰੀਕਾ ਵਿੱਚ ਉੱਠਿਆ ਕਿਸਾਨ ਅੰਦੋਲਨ ਦਾ ਮੁੱਦਾ, ਸੰਸਦ ਮੈਂਬਰਾਂ ਨੇ ਪੋਂਪੀਓ ਨੂੰ ਲਿਖਿਆ ਪੱਤਰ - ਕਿਸਾਨ ਅੰਦੋਲਨ

ਭਾਰਤੀ ਮੂਲ ਦੀ ਅਮਰੀਕਾ ਸਾਂਸਦ ਪ੍ਰਮਿਲਾ ਜੈਪਾਲ ਸਣੇ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ ਸਾਂਸਦਾਂ ਨੇ ਵਿਦੇਸ਼ ਮੰਤਰੀ ਮਾਇਕ ਪੌਂਪਿਓ ਨੂੰ ਪੱਤਰ ਲਿੱਖ ਅਪੀਲ ਕੀਤੀ ਹੈ ਕਿ ਭਾਰਤ 'ਚ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਉਹ ਆਪਣੇ ਭਾਰਤੀ ਅਹੁਦੇ ਵਾਲੇ ਸਾਹਮਣੇ ਚੁੱਕਣ। ਬੀਤੇ ਕੁੱਝ ਹਫ਼ਤਿਆਂ 'ਚ ਅਮਰੀਕਾ ਨੇ 12 ਤੋਂ ਵੱਧ ਸਾਂਸਦ ਭਾਰਤ 'ਚ ਜਾਰੀ ਕਿਸਾਨ ਅੰਦੋਲਨ 'ਤੇ ਚਿੰਤਾ ਜਾਹਿਰ ਕਰ ਚੁੱਕੇ ਹਨ।

ਅਮਰੀਕਾ ਵਿੱਚ ਉੱਠਿਆ ਕਿਸਾਨ ਅੰਦੋਲਨ ਦਾ ਮੁੱਦਾ, ਸੰਸਦ ਮੈਂਬਰਾਂ ਨੇ ਪੋਂਪੀਓ ਨੂੰ ਲਿਖਿਆ ਪੱਤਰ

author img

By

Published : Dec 25, 2020, 4:53 PM IST

ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਸੰਸਦ ਪ੍ਰਮਿਲਾ ਜੈਪਾਲ ਸਣੇ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ ਸਾਂਸਦਾਂ ਨੇ ਵਿਦੇਸ਼ ਮੰਤਰੀ ਮਾਇਕ ਪੌਂਪਿਓ ਨੂੰ ਪੱਤਰ ਲਿੱਖ ਬੇਨਤੀ ਕੀਤੀ ਹੈ ਕਿ ਭਾਰਤ 'ਚ ਕਿਸਾਨੀ ਅੰਦੋਲਨ ਦੇ ਮੁੱਦੇ ਨੂੰ ਉਹ ਆਪਣੇ ਸਮਾਨ ਅਹੁਦੇ ਵਾਲਿਆਂ ਦੇ ਸਾਹਮਣੇ ਚੁੱਕਣ।

ਭਾਰਤ 'ਚ ਕਿਸਾਨਾਂ ਦਾ ਪ੍ਰਦਰਸ਼ਨ ਦੇ ਬਾਰੇ 'ਚ ਵਿਦੇਸ਼ੀ ਨੇਤਾਂਵਾਂ ਦੀ ਟਿੱਪਣੀਆਂ ਨੂੰ 'ਅਫ਼ਵਾਹਾਂ 'ਤੇ ਅਧਾਰਿਤ' ਤੇ 'ਬੇਕਾਰ' ਦੱਸਿਆ ਹੈ ਤੇ ਜੋਰ ਦੇ ਕੇ ਕਿਹਾ ਕਿ ਇਹ ਜਮਹੂਰੀਅਤ ਵਾਲਾ ਦੇਸ਼ ਹੈ ਤੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਹੋਇਆ ਹੈ।

'ਭਾਰਤ 'ਚ ਕਿਸਾਨਾਂ ਦੇ ਸੰਬੰਧਿਤ ਟਿੱਪਣੀਆਂ'

ਵਿਦੇਸ਼ ਮੰਤਰਾਲੇ ਦ ਬੁਲਾਰੇ ਅਨੁਰਾਹ ਸ੍ਰੀਵਾਸਤਵ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ, ਅਸੀਂ ਭਾਰਤ 'ਚ ਕਿਸਾਨਾਂ ਨਾਲ ਸੰਬੰਧਤ ਕੁੱਝ ਅਜਿਹੀਆਂ ਟਿੱਪਣੀਆਂ ਨੂੰ ਦੇਖਿਆ ਹੈ, ਜੋ 'ਅਫ਼ਵਾਹਾਂ 'ਤੇ ਅਧਾਰਿਤ' ਹੈ। ਅਜਿਹੀਆਂ ਟਿੱਪਣੀਆਂ ਬੇਕਾਰ ਹੈ, ਖ਼ਾਸ ਕਰ ਕੇ ਜਦੋਂ ਇਹ ਜਮਹੂਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਿਤ ਹੋਵੇ।

'ਅਮਰੀਕੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ'

ਅਮਰੀਕੀ ਸਾਂਸਦਾਂ ਵੱਲੋਂ ਪੌਂਪਿਓ ਨੂੰ 23 ਦਸੰਬਰ ਨੂੰ ਲਿੱਖੇ ਪੱਤਰ 'ਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾ ਲਈ ਚਿੰਤਾ ਦਾ ਇੱਕ ਵੱਡਾ ਕਾਰਨ ਹੈ ਤੇ ਇਹ ਹੋਰਨਾਂ ਭਾਰਤੀ ਰਾਜਾਂ ਦੇ ਭਾਰਤੀ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ।

'ਰਾਜਨੀਤੀ ਪ੍ਰਗਟਾਵੇ ਦੀ ਆਜ਼ਾਦੀ'

ਇਸ 'ਚ ਕਿਹਾ ਗਿਆ ਹੈ, ਕਈ ਭਾਰਤ ਦੇ ਪ੍ਰਵਾਸੀ ਲੋਕ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਪੰਜਾਬ 'ਚ ਉਨ੍ਹਾਂ ਦੇ ਪਵਿਾਇਕ ਮੈਂਬਰ ਤੇ ਪਿਤਾ ਪੁਰਖੀ ਜ਼ਮੀਨ ਹੈ ਤੇ ਉਹ ਭਾਰਤ 'ਚ ਆਪਣੇ ਪਰਿਵਾਰ ਦੀ ਕੁਸ਼ਲ ਮੰਗਲ ਲਈ ਚਿੰਤਿਤ ਹਨ। ਇਸ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਸਾਡੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਅਮਰੀਕਾ ਦੀ ਵਿਦੇਸ਼ੀ ਰਾਜਨੀਤੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੀ ਖਾਤਿਰ ਆਪਣੇ ਅਹੁਦੇ ਵਾਲੇ ਭਾਰਤੀ ਦੇ ਨਾਲ ਰਾਬਤਾ ਕਰਨ।

'ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਚਿੰਤਤ ’

ਇਸ ਪੱਤਰ 'ਤੇ ਜੈਪਾਲ, ਸੰਸਦ ਮੈਂਬਰ ਡੋਨਾਲਡ ਨੌਰਕ੍ਰਾਸ, ਬ੍ਰੈਨ ਐੱਫ ਬਾਇਲ, ਬ੍ਰਾਇਨ ਫਿਟਜ਼ਪੈਟ੍ਰਿਕ, ਮੈਰੀ ਗੇ ਸਕੈਨਲੋਨ, ਡੇਬੀ ਡਿੰਗੇਲ ਅਤੇ ਡੇਵਿਡ ਟ੍ਰੋਨ ਨੇ ਹਸਤਾਖਰ ਕੀਤੇ ਹਨ। ਪਿਛਲੇ ਕੁੱਝ ਹਫ਼ਤਿਆਂ ਵਿੱਚ, 12 ਤੋਂ ਵੱਧ ਯੂਐਸ ਸੰਸਦ ਮੈਂਬਰਾਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਉੱਤੇ ਚਿੰਤਾ ਜਤਾਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.