ਹੈਦਰਾਬਾਦ ਡੈਸਕ : ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਕਰੀਬ 9 ਮਹੀਨੇ ਬੀਤ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਨਾਲ ਕੰਮ ਕਰਨ ਵਾਲੇ ਗਾਇਕ ਤੇ ਸੰਗੀਤਕਾਰ ਯਾਦ ਕਰ ਰਹੇ ਹਨ। ਫਿਰ ਚਾਹੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਨ ਵਾਲੇ ਵਿਦੇਸ਼ਾਂ ਵਿੱਚ ਹੋਣ ਜਾਂ ਦੇਸ਼ ਵਿੱਚ, ਹਰ ਕੋਈ ਮੂਸੇਵਾਲਾ ਦੇ ਕੰਮ ਨੂੰ ਯਾਦ ਕਰ ਰਿਹਾ ਹੈ। ਪੰਜਾਬੀ ਸੰਗੀਤਕਾਰ ਦੀਪ ਗਰੇਵਾਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ, "ਸਾਡਾ ਇੱਕਠਿਆ ਦਾ ਪਹਿਲਾ ਪ੍ਰਾਜੈਕਟ 2016 ਵਿੱਚ ਆਇਆ ਜਿਸ ਦਾ ਪਹਿਲਾਂ ਟਰੈਕ 'ਜੀ ਵੈਗਨ' ਸੀ।"
ਦੀਪ ਗਰੇਵਾਲ ਨੇ ਮੂਸੇਵਾਲਾ ਦੀ ਯਾਦ ਦਾ ਇੱਕ ਕਿੱਸਾ ਕੀਤਾ ਸਾਂਝਾ : ਇੱਕ ਮੀਡੀਆ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪੰਜਾਬੀ ਸੰਗੀਤਕਾਰ ਦੀਪ ਗਰੇਵਾਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕਿਹਾ ਕਿ, "ਜੋ ਉਨ੍ਹਾਂ ਦਾ ਇੱਕਠਿਆਂ ਦਾ ਪਹਿਲਾ ਪ੍ਰਾਜੈਕਟ ਆਇਆ ਸੀ ਉਸ ਦਾ ਗੀਤ 'ਜੀ ਵੈਗਨ' ਦੀ ਰਿਕਾਰਡਿੰਗ ਤੋਂ ਬਾਅਦ ਆਪਣੇ ਕਈ ਗੀਤ ਮੈਨੂੰ ਸੁਣਾਏ, ਜੋ ਅਜੇ ਰਿਲੀਜ਼ ਵੀ ਨਹੀਂ ਹੋਏ ਸੀ, ਅਤੇ ਕਿਹਾ ਕਿ ਮੈਨੂੰ ਗੀਤਾ ਦਾ ਰਿਵਿਊ ਦੇਵਾ। ਫਿਰ ਉਹ ਭਾਰਤ ਆ ਗਏ ਤੇ ਫਿਰ ਵੀ ਅਸੀਂ ਇਕ ਦੂਜੇ ਦੇ ਸੰਪਰਕ ਵਿੱਚ ਸੀ, ਕਿਉਂਕਿ ਮੈਂ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ਮੈਨੇਜਰ ਰਿਹਾ ਹਾਂ।"
ਦੀਪ ਗਰੇਵਾਲ ਨੇ ਕਿਹਾ ਕਿ, "ਇਕ ਸਮੇਂ ਵਿੱਚ, ਅਸੀਂ ਬਹੁਤ ਚੰਗੇ ਦੋਸਤ ਬਣ ਗਏ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਡਾ ਪੇਸ਼ੇ ਵਜੋਂ ਸਬੰਧ, ਵਿਅਕਤੀਗਤ ਹੋ ਗਿਆ। ਅਸੀਂ ਭਰਾਵਾਂ ਵਾਂਗ ਰਹਿੰਦੇ ਸੀ। ਮੈਂ ਕਦੇ ਸਿੱਧੂ ਵਰਗਾ ਸਹਿਜ ਸੁਭਾਅ ਵਾਲਾ ਵਿਅਕਤੀ ਨਹੀਂ ਵੇਖਿਆ।"
ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ : 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਸੀ ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਲਈ ਹੈ।
ਇਹ ਵੀ ਪੜ੍ਹੋ: IP Singh's The Marigold Project : IP Singh ਦੀ ਨਵੀਂ ਐਲਬਮ 'ਦ ਮੈਰੀਗੋਲਡ ਪ੍ਰੋਜੈਕਟ' ਦੇ ਗੀਤ ਹੋਏ ਰਿਲੀਜ਼