ਮੇਰਠ: ਰਿਆਲਟੀ ਸ਼ੋ ਬਿਗ ਬੌਸ 16 ਦੀ ਤੀਸਰੀ ਰਨਰਅੱਪ ਰਹੀ ਅਦਾਕਾਰਾ ਅਰਚਨਾ ਗੌਤਮ ਐਤਵਾਰ ਨੂੰ ਆਪਣੇ ਘਰ ਮੇਰਠ ਪਹੁੰਚ ਰਹੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰ ਦੱਸਿਆ ਕਿ ਉਹ ਐਤਵਾਰ ਦੁਪਿਹਰ 12 ਵਜੇ ਮੁੰਬਈ ਤੋਂ ਦਿੱਲੀ ਏਅਰਪੋਰਟ ਪਹੁੰਚੇਗੀ, ਇਸ ਤੋਂ ਬਾਅਦ ਉਹ ਮੇਰਠ ਜਾਵੇਗੀ।
![Actress Archana Gautam](https://etvbharatimages.akamaized.net/etvbharat/prod-images/up-mer-01-archanagautamvideo-pkg-7202281_19022023075731_1902f_1676773651_1042.jpg)
ਅਦਾਕਾਰਾ ਅਰਚਨਾ ਗੌਤਮ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਫਲਾਇਟ ਵਿੱਚ ਮੁੰਬਈ ਤੋਂ ਪਹਿਲਾ ਦਿੱਲੀ ਜਾਵੇਗੀ ਅਤੇ ਇਸ ਤੋਂ ਬਾਅਦ ਦਿੱਲੀ ਤੋਂ ਮੇਰਠ ਪਹੁੰਚੇਗੀ। ਇਸ ਦੌਰਾਨ ਉਹ ਐਨਸੀਆਰ, ਹਰਿਆਣਾ ਅਤੇ ਦਿੱਲੀ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਨੂੰ ਮਿਲੇਗੀ। ਜੋ ਉਨ੍ਹਾਂ ਦਾ ਬੇਸਬਰੀ ਨਾਲ ਇਤੇਜ਼ਾਰ ਕਰ ਰਹੇ ਹਨ। ਅਦਾਕਾਰਾ ਨੇ ਕਿਹਾ ਕਿ ਉਹ ਮੇਰਠ ਵਿੱਚ ਆਈਆਈਐਮਟੀ ਇੰਜੀਨਿਅਰਿੰਗ ਕਾਲੇਜ ਜਾਵੇਗੀ। ਉੱਥੇ ਸਾਰੇ ਲੋਕ ਪਹੁੰਚੋਂ ਅਤੇ ਕਾਲੇਜ ਵਿੱਚ ਉਨ੍ਹਾਂ ਨਾਲ ਮਿਲੋਂ।
![Actress Archana Gautam](https://etvbharatimages.akamaized.net/etvbharat/prod-images/up-mer-01-archanagautamvideo-pkg-7202281_19022023075731_1902f_1676773651_1086.jpg)
ਦੱਸ ਦਈਏ ਕਿ ਅਰਚਨਾ ਗੌਤਮ ਦੇ ਪਿਤਾ ਨੇ ਪੁਲਿਸ ਨਾਲ ਆਪਣੀ ਬੇਟੀ ਦੇ ਰੋਡ ਮੇਰਠ ਆਉਣ ਦੀ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਰੱਖਣ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਅਰਚਨਾ ਦਿੱਲੀ ਗੇਟ ਤੋਂ ਮੋਹਨ ਨਗਰ ਅਤੇ ਉੱਥੋਂ ਮੁਰਾਦਨਗਰ, ਮੋਦੀਨਗਰ ਹੁੰਦੇ ਹੋਏ ਮੇਰਠ ਪਹੁੰਚੇਗੀ। ਇਸ ਦੌਰਾਨ ਅਰਚਨਾ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਰਹਿਣਗੇ। ਅਰਚਨਾ ਪਰਤਾਪੁਰ, ਬਾਗਪਤ ਅੱਡਾ, ਬੇਗਮਪੁਲ, ਕਚਹਰੀ ਤੋਂ ਹੁੰਦੇ ਹੋਏ ਅੰਬੇਡਕਰ ਚੌਂਕ 'ਤੇ ਮਾਲਾ ਕਰੇਗੀ ਅਤੇ ਉਸ ਤੋਂ ਬਾਅਦ ਸਰਕਿਟ ਹਾਓਸ ਵਿੱਚ ਮੀਡੀਆ ਨਾਲ ਗੱਲ ਕਰੇਗੀ।
![Actress Archana Gautam](https://etvbharatimages.akamaized.net/etvbharat/prod-images/up-mer-01-archanagautamvideo-pkg-7202281_19022023075731_1902f_1676773651_164.jpg)
ਇੱਥੇ ਇਹ ਦੱਸਣਯੋਗ ਹੈ ਕਿ ਅਰਚਨਾ ਗੌਤਮ 2022 ਵਿੱਚ ਮੇਰਠ ਦੀ ਹਸਤਿਨਾਪੁਰ ਵਿਧਾਨ ਸਭਾ ਖੇਂਤਰ ਤੋਂ ਕਾਂਗ੍ਰੇਸ ਉਮੀਦਵਾਰ ਵੀ ਰਹਿ ਚੁੱਕੀ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਰਚਨਾ ਨੂੰ ਕਾਂਗ੍ਰੇਸ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਨੇ ਮੇਰਠ ਦੇ ਹਸਤਿਨਾਪੁਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤਾ ਸੀ। 27 ਸਾਲਾਂ ਅਰਚਨਾ ਨੇ ਬਾਲੀਵੁੱਡ ਦੀਆ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
![Actress Archana Gautam](https://etvbharatimages.akamaized.net/etvbharat/prod-images/up-mer-01-archanagautamvideo-pkg-7202281_19022023075731_1902f_1676773651_199.jpg)
ਅਰਚਨਾ ਨੇ 2015 ਵਿੱਚ ਗ੍ਰੇਟ ਗ੍ਰੇਂਡ ਮਸਤੀ ਫਿਲਮ ਵਿੱਚ ਡੇਬਿਓ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰਧਾ ਕਪੂਰ, ਸਟਾਰ ਹਸੀਨਾ ਅਤੇ ਬਰੋਟਾ ਕੰਪਨੀ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਰਚਨਾ ਕਈ ਸਾਉਥ ਇੰਡੀਅਨ ਫਿਲਮਾਂ ਵਿੱਚ ਵੀ ਅਹਿਮ ਰੋਲ ਨਿਭਾ ਚੁੱਕੀ ਹੈ। ਅਰਚਨਾ ਨੇ ਮਿਸ ਬਿਕਨੀ ਇੰਡੀਆ 2018 ਦਾ ਖਿਤਾਬ ਵੀ ਜਿੱਤੀਆ ਸੀ। ਅਰਚਨਾ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ-ਫਾਲਵਰਸ ਹਨ। ਬਿਗ ਬੌਂਸ 16 ਵਿੱਚ ਅਰਚਨਾ ਖੂਬ ਸੁਰਖੀਆਂ ਵਿੱਚ ਆਈ ਤੇ ਉਹ ਟਾਪ 3 ਤੋਂ ਬਾਹਰ ਹੋ ਗਈ ਸੀ।
ਇਹ ਵੀ ਪੜ੍ਹੋ :- Shahnaz Gill Wahayat Salah: ਅਦਾਕਾਰ ਭੁਵਨ ਬਾਮ ਨੂੰ ਬੇਫਜ਼ੂਲ ਲੱਗੀ ਸ਼ਹਿਨਾਜ਼ ਗਿੱਲ ਦੀ ਸਲਾਹ, ਦੇਖੋ ਵੀਡੀਓ