ਹੈਦਰਾਬਾਦ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਪਹਿਲੀ ਵਾਰ ਬਤੌਰ ਡੌਨ ਦੇ ਕਿਰਦਾਰ 'ਚ ਫਿਲਮ ਡੌਨ 3 'ਚ ਨਜ਼ਰ ਆਉਣ ਵਾਲੇ ਹਨ। ਬੀਤੇ ਕਈ ਸਮੇਂ ਤੋਂ ਚਰਚਾ ਹੋ ਰਹੀ ਸੀ ਕਿ ਸ਼ਾਹਰੁਖ ਖਾਨ ਦੀ ਜਗ੍ਹਾਂ ਰਣਵੀਰ ਸਿੰਘ ਨੂੰ ਨਵਾਂ ਡੌਨ ਬਣਾਕੇ ਪੇਸ਼ ਕਰਨ ਦੀ ਤਿਆਰੀ ਹੋ ਰਹੀ ਹੈ। ਦੂਜੇ ਪਾਸੇ 8 ਅਗਸਤ ਨੂੰ ਫਰਹਾਨ ਅਖਤਰ ਨੇ ਇੱਕ ਟੀਜਰ ਸ਼ੇਅਰ ਕਰਕੇ ਡੌਨ 3 ਦਾ ਐਲਾਨ ਕੀਤਾ ਸੀ ਅਤੇ ਅੱਜ 9 ਅਗਸਤ ਨੂੰ ਫਿਲਮ ਡੌਨ 3 ਤੋਂ ਇੱਕ ਹੋਰ ਟੀਜਰ ਸ਼ੇਅਰ ਕਰਕੇ ਸਾਫ਼ ਕਰ ਦਿੱਤਾ ਗਿਆ ਹੈ ਕਿ ਬਾਲੀਵੁੱਡ ਦਾ ਤੀਸਰਾ ਡੌਨ ਰਣਵੀਰ ਸਿੰਘ ਹੀ ਹੈ।
ਮੈਂ ਹੂੰ ਡੌਨ-ਰਣਵੀਰ ਸਿੰਘ: ਫਰਹਾਨ ਨੇ ਸੋਸ਼ਲ ਮੀਡੀਆ 'ਤੇ ਡੌਨ 3 ਦਾ ਟੀਜਰ ਸ਼ੇਅਰ ਕੀਤਾ ਹੈ। ਇਸ ਵਿੱਚ ਰਣਵੀਰ ਸਿੰਘ ਦਾ ਪਹਿਲਾ ਲੁੱਕ ਸਾਹਮਣੇ ਆ ਚੁੱਕਾ ਹੈ। ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਰਣਵੀਰ ਸਿੰਘ ਬਾਲੀਵੁੱਡ ਦੇ ਤੀਸਰੇ ਡੌਨ ਬਣਨ ਜਾ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਦੇ ਡੌਨ 3 ਦਾ ਟੀਜ਼ਰ ਗਦਰ ਮਚਾ ਰਿਹਾ ਹੈ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਫਿਲਮ ਡੌਨ 3 ਦਾ ਟੀਜਰ ਸੰਨੀ ਦਿਓਲ ਦੀ ਫਿਲਮ ਗਦਰ 2 ਨਾਲ ਜੋੜਿਆ ਗਿਆ ਹੈ। ਇਹ ਫਿਲਮ ਦੇ ਨਾਲ ਰਿਲੀਜ਼ ਹੋਵੇਗਾ, ਜੋ ਕਿ ਆਉਣ ਵਾਲੀ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਟੀਜਰ ਵਿੱਚ ਰਣਵੀਰ ਸਿੰਘ ਦਾ ਸਵੈਗ: ਕਰੀਬ 2 ਮਿੰਟ ਦੇ ਟੀਜਰ ਵਿੱਚ ਰਣਵੀਰ ਸਿੰਘ ਆਪਣਾ ਡੌਨ ਸਵੈਗ ਦਿਖਾਉਦੇ ਹੋਏ ਬੋਲ ਰਹੇ ਹਨ, "ਸ਼ੇਰ ਜੋ ਸੋ ਰਹਾ ਹੈ, ਬੋ ਉੱਠੇਗਾ ਕਬ, ਪੂਛਤੇ ਹੈ ਜੇ ਸਭ, ਉਨਸੇ ਕਹਿ ਦੋ ਕਿ ਜਾਗ ਉੱਠਾ ਹੂੰ ਮੈਂ, ਕੀ ਹੈ ਤਾਕਤ ਮੇਰੀ, ਕੀ ਹੈ ਹਿੰਮਤ ਮੇਰੀ ਫਿਰ ਦਿਖਾਣੇ ਕੋ, ਮੌਤ ਸੇ ਖੇਡਣਾ ਜ਼ਿੰਦਗੀ ਹੈ ਮੇਰੀ, ਜੀਤਨਾ ਹੀ ਮੇਰਾ ਕਾਮ ਹੈ, ਤੁਮ ਤੋਂ ਜਾਣਤੇ ਹੋ, ਜੋ ਮੇਰਾ ਨਾਮ ਹੈ, 11 ਮੁਲਕੋ ਕੀ ਪੁਲਿਸ ਪੀਛੇ ਹੈ, ਪਰ ਪਕੜ ਪਾਇਆ ਹੈ ਮੁਝਕੋ ਕੌਣ, ਮੈਂ ਹੂੰ ਡੌਨ।"
- RRKPK Collection Day 12: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਕਲੈਕਸ਼ਨ 'ਚ ਫਿਰ ਆਈ ਗਿਰਾਵਟ, ਜਾਣੋ ਰਿਲੀਜ਼ ਦੇ 12ਵੇਂ ਦਿਨ ਫਿਲਮ ਨੇ ਕਿੰਨੀ ਕੀਤੀ ਕਮਾਈ
- RRKPK Collection Day 11: ਗਲੋਬਲ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਕੀਤੀ 210 ਕਰੋੜ ਦੀ ਕਮਾਈ, ਕਰਨ ਜੌਹਰ ਨੇ ਲਿਖਿਆ Heartfelt Note
- Film Upgreh: ਪੰਜਾਬੀ ਫ਼ਿਲਮ ‘ਉਪਗ੍ਰਹਿ' ਦਾ ਪਹਿਲਾ ਲੁੱਕ ਹੋਇਆ ਜਾਰੀ, ਬਲਰਾਜ਼ ਸਾਗਰ ਆਪਣੇ ਪਿਤਾ ਨੂੰ ਸਮਰਪਿਤ ਕਰਨਗੇ ਇਹ ਫਿਲਮ
ਕਦੋ ਰਿਲੀਜ਼ ਹੋਵੇਗੀ ਡੌਨ 3 ਫਿਲਮ?: ਦੱਸ ਦਈਏ ਕਿ ਫਰਹਾਨ ਅਖਤਰ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੇ ਨਿਰਮਾਤਾ ਐਕਸਲ ਇੰਟਰਟੇਨਮੈਂਟ ਕੇ ਮਾਲਕ ਰਿਤੇਸ਼ ਸਿੱਧਵਾਨੀ ਹਨ। ਰਣਵੀਰ ਸਿੰਘ ਸਟਾਰਰ ਫਿਲਮ ਡੌਨ 3 ਸਾਲ 2025 'ਚ ਰਿਲੀਜ਼ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2006 ਵਿੱਚ ਫਰਹਾਨ ਅਤੇ ਰਿਤੇਸ਼ ਨੇ ਸ਼ਾਹਰੁਖ ਖਾਨ ਨੂੰ ਲੈ ਕੇ ਡੌਨ ਦਾ ਰਿਮੇਕ ਬਣਾਇਆ ਸੀ ਅਤੇ ਸਾਲ 2011 'ਚ ਡੌਨ 2 ਬਣਾਈ ਸੀ।