ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਦੁਸਹਿਰੇ ਦੇ ਸ਼ੁੱਭ ਦਿਹਾੜੇ 'ਤੇ ਨਵੀਂ ਦਿੱਲੀ 'ਚ ਰਾਵਣ ਦਹਿਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਹ ਅਦਾਕਾਰਾ ਮੰਗਲਵਾਰ ਨੂੰ ਲਾਲ ਕਿਲੇ 'ਤੇ ਦਿੱਲੀ ਦੇ ਮਸ਼ਹੂਰ ਲਵ ਕੁਸ਼ ਰਾਮਲੀਲਾ 'ਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਥੇ ਕੰਗਨਾ ਨੇ ਕਮਾਨ ਅਤੇ ਤੀਰ ਵਰਤ ਕੇ ਰਾਵਣ ਦੇ ਪੁਤਲਾ ਨੂੰ ਦਹਿਨ ਕੀਤਾ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਲਗਾਏ। ਸ਼ੁਰੂਆਤ 'ਚ ਕੰਗਨਾ ਨੂੰ ਕਾਫੀ ਤਾਰੀਫ ਮਿਲੀ ਪਰ ਰਾਮਲੀਲਾ ਮੈਦਾਨ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਤੀਰ ਕਮਾਨ ਦਾ ਸਹੀ ਇਸਤੇਮਾਲ ਨਹੀਂ ਕਰ ਪਾ ਰਹੀ ਹੈ।
-
Though a very talented actor, #KanganaRanaut is #Bollywood's #Feku, & she knows it!
— SunjayJK✾DIVERSITY (@SunjayJK) October 25, 2023 " class="align-text-top noRightClick twitterSection" data="
Doesn't @KanganaTeam Practise her scenes, incl props? or, like organizers here, #Bagga~s, sab #DiyaJalao bharose? (which even sinks Himalayan🏔️standing firm for 40 mln yrs!@DharmaMovies @taapsee https://t.co/2C2KB2Rs0v
">Though a very talented actor, #KanganaRanaut is #Bollywood's #Feku, & she knows it!
— SunjayJK✾DIVERSITY (@SunjayJK) October 25, 2023
Doesn't @KanganaTeam Practise her scenes, incl props? or, like organizers here, #Bagga~s, sab #DiyaJalao bharose? (which even sinks Himalayan🏔️standing firm for 40 mln yrs!@DharmaMovies @taapsee https://t.co/2C2KB2Rs0vThough a very talented actor, #KanganaRanaut is #Bollywood's #Feku, & she knows it!
— SunjayJK✾DIVERSITY (@SunjayJK) October 25, 2023
Doesn't @KanganaTeam Practise her scenes, incl props? or, like organizers here, #Bagga~s, sab #DiyaJalao bharose? (which even sinks Himalayan🏔️standing firm for 40 mln yrs!@DharmaMovies @taapsee https://t.co/2C2KB2Rs0v
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ: ਰਾਮਲੀਲਾ 'ਚ ਰਾਵਣ ਦੇ ਪੁਤਲੇ ਨੂੰ ਸਾੜਨ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੰਗਨਾ ਹੱਥ 'ਚ ਕਮਾਨ ਫੜੀ ਰਾਵਣ ਦੇ ਪੁਤਲੇ ਵੱਲ ਤੀਰ ਚਲਾਉਣ 'ਚ ਅਸਫਲ ਨਜ਼ਰ ਆ ਰਹੀ ਹੈ। ਵਾਰ-ਵਾਰ ਉਸ ਦੇ ਹੱਥੋਂ ਤੀਰ ਖਿਸਕ ਰਿਹਾ ਸੀ, ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦੀ ਮਦਦ ਕੀਤੀ ਪਰ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੀਰ ਠੀਕ ਤਰ੍ਹਾਂ ਨਹੀਂ ਚੱਲ ਸਕਿਆ। ਅੰਤ ਵਿੱਚ ਲਵ ਕੁਸ਼ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਮਦਦ ਨਾਲ ਕੰਗਨਾ ਤੀਰ ਮਾਰਨ ਵਿੱਚ ਕਾਮਯਾਬ ਰਹੀ।
- Kangana Ranaut: ਕੰਗਨਾ ਰਣੌਤ ਰਚੇਗੀ ਇਤਿਹਾਸ, 50 ਸਾਲਾਂ 'ਚ ਅਜਿਹਾ ਕਰਨ ਵਾਲੀ ਬਣੇਗੀ ਪਹਿਲੀ ਔਰਤ
- Kangana Ranaut Over Shubneet Singh Controversy: ਗਾਇਕ ਸ਼ੁਭ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕੁੱਦੀ ਕੰਗਨਾ ਰਣੌਤ, ਬੋਲੀ-ਸਿੱਖ ਕੌਮ ਨੂੰ ਖਾਲਿਸਤਾਨੀਆਂ ਤੋਂ ਦੂਰ ਹੋਣਾ ਚਾਹੀਦਾ
- Kangana Ranaut: ਭੂਆ ਬਣੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, 'ਕੁਈਨ' ਨੇ ਬੱਚੇ ਦਾ ਰੱਖਿਆ ਇਹ ਨਾਂ
ਟ੍ਰੋਲਸ ਨੇ ਸਾਧਿਆ ਨਿਸ਼ਾਨਾ: ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਕੰਗਨਾ ਟ੍ਰੋਲਸ ਦਾ ਸ਼ਿਕਾਰ ਹੋ ਗਈ। ਇੱਕ ਯੂਜ਼ਰ ਨੇ ਲਿਖਿਆ, 'ਜੇ ਤੁਸੀਂ ਸਟੇਜ 'ਤੇ ਆਉਣ ਤੋਂ ਪਹਿਲਾਂ ਥੋੜ੍ਹਾ ਅਭਿਆਸ ਕੀਤਾ ਹੁੰਦਾ ਤਾਂ ਅਜਿਹਾ ਨਾ ਹੁੰਦਾ।' ਇੱਕ ਹੋਰ ਵਿਅਕਤੀ ਨੇ ਕਿਹਾ, 'ਬਾਲੀਵੁੱਡ ਦੀ ਸਟੰਟ/ਐਕਸ਼ਨ ਕੁਈਨ ਹੋਣ ਦੇ ਨਾਤੇ, ਅਜਿਹਾ ਹੋਣਾ ਸ਼ਰਮਨਾਕ ਹੈ।' ਜਦਕਿ ਇੱਕ ਨੇ ਲਿਖਿਆ, 'ਮਣੀਕਰਣਿਕਾ 'ਚ ਝਾਂਸੀ ਦੀ ਰਾਣੀ ਦਾ ਕਿਰਦਾਰ ਨਿਭਾਉਣ ਵਾਲੀ ਕੰਗਨਾ ਰਣੌਤ ਤਾਂ ਤੀਰ-ਕਮਾਨ ਵੀ ਠੀਕ ਤਰ੍ਹਾਂ ਨਹੀਂ ਚਲਾ ਪਾ ਰਹੀ ਹੈ।' ਇੱਕ ਹੋਰ ਨੇ ਕਿਹਾ, 'ਮੈਂ ਕਲਪਨਾ ਨਹੀਂ ਕਰ ਸਕਦਾ ਕਿ ਕੰਗਨਾ ਉਸ ਸਮੇਂ ਕਿਸ ਤਰ੍ਹਾਂ ਦੀ ਚਿੰਤਾ, ਸ਼ਰਮ ਮਹਿਸੂਸ ਕਰ ਰਹੀ ਹੋਵੇਗੀ'।
ਰਾਮਲੀਲਾ ਦੇ ਪਿਛਲੇ 50 ਸਾਲਾਂ ਵਿੱਚ ਇੱਕ ਔਰਤ ਨੇ ਰਾਵਣ ਨੂੰ ਦਹਿਨ ਕੀਤਾ ਹੈ। ਇਸ ਲਈ ਅਦਾਕਾਰਾ ਦੀ ਇੱਕ ਝਲਕ ਪਾਉਣ ਲਈ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਸਮਾਗਮ ਵਾਲੀ ਥਾਂ 'ਤੇ ਮੌਜੂਦ ਸਨ।